Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖolā. 1. ਭੁਲਿਆ ਹੋਇਆ, ਬੁੱਧੀ ਹੀਣ, ਭ੍ਰਮ ਵਿਚ ਭਸਿਆ। 2. ਭੁਲੇਖਾ, ਭ੍ਰਮ। 1. fool, simpleton, innocent. 2. misgiving. ਉਦਾਹਰਨਾ: 1. ਜੇ ਬਹੁਤਾ ਸਮਝਾਈਐ ਭੋਲਾ ਭੀ ਸੋ ਅੰਧੋ ਅੰਧਾ ॥ Raga Aaasaa 1, 31, 1:2 (P: 358). 2. ਆਵਣ ਜਾਣ ਰਹੇ ਚੂਕਾ ਭੋਲਾ ਰਾਮ ॥ Raga Tukhaaree 1, Chhant 3, 4:1 (P: 1111).
|
English Translation |
adj.m. plump, chubby, fleshy, fat, stodgy; fem. ਭੋਲ੍ਹੋ also ਭੋਲ੍ਹੜ fem. ਭੋਲ੍ਹੜੋ.
|
Mahan Kosh Encyclopedia |
ਵਿ. ਭੁੱਲਿਆ ਹੋਇਆ. ਭ੍ਰਮਗ੍ਰਸਿਤ. “ਭੋਲਾ ਵੈਦ ਨ ਜਾਣਈ.” (ਮਃ ੧ ਵਾਰ ਮਲਾ) “ਭੋਲਿਆ, ਹਉਮੈ ਸੁਰਤ ਬਿਸਾਰ.” (ਬਸੰ ਮਃ ੧) 2. ਬੁੱਧਿਹੀਨ. ਮੂਰਖ। 3. ਛਲਰਹਿਤ. ਸਾਦਾ. “ਧਨ ਬਾਲੀ ਭੋਲੀ ਪਿਰੁ ਸਹਜਿ ਰਾਵੈ.” (ਵਡ ਛੰਤ ਮਃ ੩) 4. ਨਾਮ/n. ਭੁਲੇਖਾ. ਭ੍ਰਮ. “ਆਵਣ ਜਾਣ ਰਹੇ ਚੂਕਾ ਭੋਲਾ.” (ਤੁਖਾ ਛੰਤ ਮਃ ੧) 5. ਸੇਖੜ ਜਾਤਿ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨਦੇਵ ਜੀ ਦਾ ਸਿੱਖ ਹੋਕੇ ਪਰਮਪਦ ਦਾ ਅਧਿਕਾਰੀ ਹੋਇਆ। 6. ਇੱਕ ਜੱਟ ਗੋਤ੍ਰ. ਮਾਂਟਗੁਮਰੀ ਦੇ ਇਲਾਕੇ ਇਸ ਜਾਤਿ ਦੇ ਮੁਸਲਮਾਨ ਭੀ ਬਹੁਤ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|