Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖojan. ਖਾਣਯੋਗ ਪਦਾਰਥ, ਖਾਣਾ। food.
ਉਦਾਹਰਨ:
ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ ॥ Raga Maajh 1, Vaar 5:3 (P: 140).

SGGS Gurmukhi-English Dictionary
[Sk. n.] Food
SGGS Gurmukhi-English Data provided by Harjinder Singh Gill, Santa Monica, CA, USA.

English Translation
n.m. meal, repast, food, diet; aliment.

Mahan Kosh Encyclopedia

ਨਾਮ/n. ਖਾਣ ਯੋਗ੍ਯ ਪਦਾਰਥ. (ਭੁਜ੍‌ ਧਾ) ਭੋਗਣਾ, ਖਾਣਾ. “ਭੋਜਨ ਭਾਉ ਨ ਠੰਢਾ ਪਾਣੀ.” (ਵਡ ਅਲਾਹਣੀ ਮਃ ੧) ਵਿਦ੍ਵਾਨਾਂ ਨੇ ਭੋਜਨ ਦੇ ਭੇਦ ਪੰਜ ਲਿਖੇ ਹਨ-
(ੳ) ਭਕ੍ਸ਼੍ਯ- ਜੋ ਦੰਦ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ.
(ਅ) ਭੋਜ੍ਯ- ਜੋ ਕੇਵਲ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ.
(ੲ) ਲੇਹ੍ਯ- ਜੋ ਜੀਭ ਨਾਲ ਚੱਟਿਆ ਜਾਵੇ.
(ਸ) ਪੇਯ- ਜੋ ਪੀਤਾ ਜਾਵੇ.
(ਹ) ਚੋਸ਼੍ਯ- ਜੋ ਚੂਸਿਆ ਜਾਵੇ. ਜਿਸ ਦਾ ਰਸ ਚੂਸਕੇ ਫੋਗ ਥੁੱਕਿਆ ਜਾਵੇ.{1597} ਦੇਖੋ- ਛਤੀਹ ਅੰਮ੍ਰਿਤ.
ਵਿਦ੍ਵਾਨਾਂ ਨੇ ਭੋਜਨ ਦੇ ਤਿੰਨ ਭੇਦ ਹੋਰ ਭੀ ਕੀਤੇ ਹਨ- ਸਾਤ੍ਵਿਕ, ਰਾਜਸਿਕ ਅਤੇ ਤਾਮਸਿਕ. ਚਾਵਲ ਦੁੱਧ ਘੀ ਸਾਗ ਜੌਂ ਆਦਿਕ ਸਾਤ੍ਵਿਕ ਹਨ. ਖੱਟੇ ਚਰਪਰੇ ਮਸਾਲੇਦਾਰ ਰਾਜਸਿਕ ਹਨ. ਬੇਹੇ ਬੁਸੇ ਹੋਏ ਕੌੜੇ ਅਤੇ ਰੁੱਖੇ ਤਾਮਸਿਕ ਹਨ.

Footnotes:
{1597} ਭਾਵਪ੍ਰਕਾਸ਼ ਵਿੱਚ ਛੀ ਪ੍ਰਕਾਰ ਦੇ ਆਹਾਰ ਹਨ: आहारं षाड्विधं चोष्यं पेयं लेह्मं तथैवच। भोज्यं भक्ष्यं तथा चर्व्यं गुरु विद्यात् यथोत्तरम्॥


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits