Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖekẖ-ḏẖārī. ਭੇਖ ਧਾਰਨ ਵਾਲਾ, ਵੇਸ ਕਰਨ ਵਾਲਾ। one who wears different garbs, pseudo saints.
ਉਦਾਹਰਨ:
ਬਹੁਤੇ ਭੇਖ ਕਰੈ ਭੇਖਧਾਰੀ ॥ Raga Gaurhee 3, Asatpadee 3, 6:1 (P: 230).

English Translation
n.m. wearer of ਭੇਖ member of a particular order or sect having a distinctive dress.

Mahan Kosh Encyclopedia

(ਭੇਖਵਾਨ, ਭੇਖਵਾਨੀ) ਵੇਸ਼ ਧਾਰਨ ਵਾਲਾ. ਲਿਬਾਸ ਪਹਿਨਕੇ ਅਨੇਕ ਸ਼ਕਲਾਂ ਬਣਾਉਣ ਵਾਲਾ। 2. ਮਾਨ ਪ੍ਰਤਿਸ਼੍ਠਾ ਅਥਵਾ- ਧੋਖਾ ਦੇਣ ਲਈ ਆਪਣੀ ਅਸਲੀਅਤ ਵਿਰੁੱਧ ਹੋਰ ਸ਼ਕਲ ਕਰਨ ਵਾਲਾ. “ਨ੍ਰਿਪਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ.” (ਬਿਲਾ ਸਧਨਾ)
ਭਕ੍ਤਮਾਲ ਵਿੱਚ ਕਥਾ ਹੈ ਕਿ ਇਕ ਰਾਜਪੁਤ੍ਰੀ ਨੇ ਪ੍ਰਣ ਕੀਤਾ ਸੀ ਕਿ ਮੈਂ ਵਿਸ਼ਨੁ ਨੂੰ ਵਰਾਂਗੀ. ਇੱਕ ਪਾਖੰਡੀ ਵਿਸ਼ਨੁ ਦਾ ਰੂਪ ਬਣਾਕੇ ਆਇਆ ਅਤੇ ਕਨ੍ਯਾ ਵਰੀ. ਜਦ ਸਹੁਰੇ ਪੁਰ ਵਿਪਦਾ ਆਈ, ਤਦ ਸਭ ਨੇ ਕਿਹਾ ਕਿ ਵਿਸ਼ਨੁ ਦਾਮਾਦ ਹੁੰਦੇ ਸਤ੍ਰੁ ਦਾ ਕੀ ਡਰ ਹੈ? ਭੇਖੀ ਨੇ ਆਪਣੇ ਤਾਈਂ ਸ਼ਕ੍ਤਿਹੀਨ ਜਾਣਕੇ ਪਸ਼ਚਾਤਾਪ ਸਹਿਤ ਆਰਾਧਨਾ ਕੀਤੀ, ਜਿਸ ਪੁਰ ਪਰਮਾਤਮਾ ਨੇ ਸਾਰੇ ਵਿਘਨ ਦੂਰ ਕਰਦਿੱਤੇ.
ਮੀਰਾਬਾਈ ਦੀ ਭੀ ਐਸੀ ਹੀ ਕਥਾ ਹੈ ਕਿ ਇੱਕ ਪਾਂਮਰ ਆਪਣੇ ਤਾਈਂ “ਗਿਰਿਧਰ” ਪ੍ਰਗਟ ਕਰਕੇ ਮੀਰਾਂਬਾਈ ਪਾਸ ਖੋਟੀ ਵਾਸਨਾ ਨਾਲ ਆਇਆ, ਜਿਸ ਨੂੰ ਕਰਤਾਰ ਦੀ ਕ੍ਰਿਪਾ ਨਾਲ ਮੀਰਾਂਬਾਈ ਨੇ ਸੁਮਾਰਗ ਪਾਇਆ.
“ਕਰਿ ਭੇਖ ਥਕੇ ਭੇਖਵਾਨੀ.” (ਮਃ ੩ ਵਾਰ ਗੂਜ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits