Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖāvnā. ਚੰਗੇ ਲਗੇ। pleases. ਉਦਾਹਰਨ: ਨਉ ਨਿਧਿ ਰਿਧਿ ਸਿਧਿ ਪਾਈ ਜੋ ਤੁਮਰੈ ਮਨਿ ਭਾਵਨਾ ॥ Raga Maaroo 5, Asatpadee 5, 5:1 (P: 1018).
|
English Translation |
n.f. desire, wish, fancy, feeling; sentiments, inclination, thinking, way of thinking, motive; of ਭਾਵਨੀ.
|
Mahan Kosh Encyclopedia |
(ਭਾਵਨ, ਭਾਵਨੀ, ਭਾਵਨੁ) ਨਾਮ/n. ਖ਼ਿਆਲ. ਸੰਕਲਪ. “ਆਪਨੋ ਭਾਵਨੁ ਕਰਿ, ਮੰਤ੍ਰਿ ਨ ਦੂਸਰੋ ਧਰਿ.” (ਸਵੈਯੇ ਸ੍ਰੀ ਮੁਖਵਾਕ ਮਃ ੫) “ਭਾਵਨੁ ਤਿਆਗਿਓ ਰੀ ਤਿਆਗਿਓ.” (ਗਉ ਮਃ ੫) “ਭਾਵਨੁ ਦੁਬਿਧਾ ਦੂਰਿਟਰਹੁ.” (ਬਿਲਾ ਮਃ ੫) 2. ਭਾਵਨਾ. ਸ਼੍ਰੱਧਾ. “ਭਾਵਨ ਕੋ ਹਰਿਰਾਜਾ.” (ਸੋਰ ਰਵਿਦਾਸ) “ਭਾਵਨੀ ਸਾਧਸੰਗੇਣ ਲਭੰਤੰ.” (ਗਾਥਾ) 3. ਧ੍ਯਾਨ. ਚਿੰਤਨ. “ਭਾਵਨ ਪਾਤੀ ਤ੍ਰਿਪਤ ਕਰੈ.” (ਸੂਹੀ ਮਃ ੧) 4. ਭਾਵ ਦੇ ਅਨੁਸਾਰ ਅਭ੍ਯਾਸ. ਅ਼ਮਲ. “ਸੁਹੇਲਾ ਕਹਨੁ ਕਹਾਵਨੁ। ਤੇਰਾ ਬਿਖਮੁ ਭਾਵਨੁ.” (ਸ੍ਰੀ ਮਃ ੫) 5. ਵਿ. ਭਾਵਨੀਯ. ਭਾਉਣ ਵਾਲਾ. ਪਿਆਰਾ. “ਭਾਵਨ ਨਾਹਿ ਹਹਾ ਘਰ ਮਾਈ.” (ਕ੍ਰਿਸਨਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|