Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bairāgī. 1. ਜਿਸ ਦਾ ਜਗਤ ਦੇ ਪਦਾਰਥਾਂ ਨਾਲ ਪਿਆਰ ਨਹੀਂ, ਵੈਰਾਗੀ, ਵੈਸ਼ਨਵ ਸਾਧੂ। 2. ਪਿਆਰ ਵਾਲੇ। 3. ਭਾਵ ਪ੍ਰਭੂ। 1. desire free, world renouncer, detached. 2. lovers. 3. viz., The Lord.
ਉਦਾਹਰਨਾ:
1. ਮਨੁ ਬੈਰਾਗੀ ਘਰਿ ਵਸੈ ਸਚ ਭੈ ਰਾਤਾ ਹੋਇ ॥ (ਭਾਵ ਉਪਰਾਮਤਾ ਵਿਚ ਆਇਆ ਉਦਾਸੀਨ). Raga Sireeraag 1, 18, 5:1 (P: 21).
ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮੁ ਵਸਾਏ ॥ Raga Sireeraag 3, 41, 3:1 (P: 29).
ਤੇ ਬੈਰਾਗੀ ਕਹਾ ਸਮਾਏ ॥ (ਅਲਿਪਤ, ਨਿਰਲੇਪ). Raga Aaasaa 5, 82, 1:1 (P: 390).
ਬੈਰਾਗੀ ਰਾਮਹਿ ਗਾਵਉਗੋ ॥ (ਨਿਰਲੇਪ ਹਰੀ ਦੇ ਗੁਣ ਗਾਵਾਂਗਾ). Raga Raamkalee, Naamdev, 2, 1:1 (P: 972).
2. ਨਾਨਕ ਨਾਮਿ ਰਤੇ ਬੈਰਾਗੀ ਨਿਜ ਘਰਿ ਤਾੜੀ ਲਾਵਣਿਆ ॥ Raga Maajh 3, Asatpadee 4, 8:3 (P: 111).
3. ਸਾਚੈ ਮਹਲਿ ਰਹੈ ਬੈਰਾਗੀ ਆਵਣ ਚੇਹਿ ਤ ਆਵਾ ॥ Raga Tukhaaree 1, Baarah Maahaa, 7:4 (P: 1108).

English Translation
n.m. a sect of Hindu ascetics; a member of this sect.

Mahan Kosh Encyclopedia

वैरागिन्. ਵਿ. ਵੈਰਾਗੀ. ਵੈਰਾਗ੍ਯ ਵਾਲਾ. ਜਗਤ ਦੇ ਪਦਾਰਥਾਂ ਨਾਲ ਜਿਸ ਦਾ ਪ੍ਰੇਮ ਨਹੀਂ. “ਨਹ ਚੀਨਿਆ ਪਰਮਾਨੰਦ ਬੈਰਾਗੀ.” (ਮਾਰੂ ਮਃ ੧) “ਜੋ ਮਨੁ ਮਾਰਹਿ ਆਪਣਾ, ਸੋ ਪੁਰਖੁ ਬੈਰਾਗੀ.” (ਵਡ ਛੰਤ ਮਃ ੩)
2. ਨਾਮ/n. ਵੈਸ਼ਨਵ ਸਾਧੂਆਂ ਦਾ ਇੱਕ ਫਿਰਕਾ, ਜਿਸ ਦਾ ਆਚਾਰਯ ਰਾਮਾਨੰਦ ਹੈ. “ਰਾਮਾਨੰਦ ਬਹੁਰ ਪ੍ਰਭੁ ਕਰਾ। ਭੇਸ ਬੈਰਾਗੀ ਕੋ ਤਿਨ ਧਰਾ॥” (ਵਿਚਿਤ੍ਰ) ਬੈਰਾਗੀਆਂ ਦੇ ਪੰਜ ਕਰਮ ਧਰਮ ਦਾ ਅੰਗ ਹਨ- ਦ੍ਵਾਰਿਕਾ ਦੀ ਯਾਤ੍ਰਾ, ਸ਼ੰਖ ਚਕ੍ਰ ਆਦਿ ਵਿਸ਼ਨੁਚਿੰਨ੍ਹਾਂ ਦਾ ਸ਼ਰੀਰ ਪੁਰ ਛਾਪਾ, ਗੋਪੀਚੰਦਨ ਦ ਤਿਲਕ, ਕ੍ਰਿਸ਼ਨ ਅਥਵਾ- ਰਾਮਮੂਰਤਿ ਦੀ ਉਪਾਸਨਾ ਅਤੇ ਤੁਲਸੀਮਾਲਾ ਦਾ ਧਾਰਣ. ਦੇਖੋ- ਬੈਸਨਵ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits