Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bihāg. ਸਵੇਰ। morning. ਉਦਾਹਰਨ: ਸਾਝ ਬਿਹਾਗ ਤਕਹਿ ਆਗਾਸੁ ॥ Raga Gaurhee 1, 6, 3:2 (P: 152).
|
SGGS Gurmukhi-English Dictionary |
[P. n.] (from Sk.Vibhata) day-dawn
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਉਹ ਸਮਾਂ, ਜਦ ਵਿਹ (ਆਕਾਸ਼) ਵਿੱਚ ਆਗ (ਅਗਨਿ) ਜੇਹਾ ਪ੍ਰਕਾਸ਼ ਭਾਸੇ. ਅਰੁਣੋਦਯ. ਪਹਿ ਫੁਟਣ ਦਾ ਸਮਾ. “ਸਾਂਝ ਬਿਹਾਗ ਤਕਹਿ ਆਗਾਸੁ.” (ਗਉ ਮਃ ੧) 2. ਵਿਹਗ (ਸੂਰਜ). ਦੇਖੋ- ਦਉਤ। 3. ਬਿਲਾਵਲ ਠਾਟ ਦਾ ਇੱਕ ਔੜਵ ਸੰਪੂਰਣ ਰਾਗ ਹੈ. ਆਰੋਹੀ ਵਿੱਚ ਰਿਸ਼ਭ ਅਤੇ ਧੈਵਤ ਵਰਜਿਤ ਹਨ. ਇਸ ਨੂੰ ਸਾਰੇ ਸੁਰ ਸ਼ੁੱਧ ਲਗਦੇ ਹਨ. ਗਾਂਧਾਰ ਵਾਦੀ ਅਤੇ ਗ੍ਰਹ ਸੁਰ ਹੈ, ਨਿਸ਼ਾਦ ਸੰਵਾਦੀ ਹੈ. ਇਸ ਵਿਚ ਰਿਸ਼ਭ ਬਹੁਤ ਦੁਰਬਲ ਹੋਕੇ ਲਗਦਾ ਹੈ. ਅਵਰੋਹੀ ਵਿੱਚ ਤੀਵ੍ਰ ਮੱਧਮ ਭੀ ਦੁਰਬਲ ਹੋਕੇ ਲਗ ਜਾਂਦਾ ਹੈ. ਗਾਉਣ ਦਾ ਵੇਲਾ ਅੱਧੀ ਰਾਤ ਹੈ. ਅਰੋਹੀ- ਸ਼ ਗ ਮ ਪ ਨ ਸ਼. ਅਵਰੋਹੀ- ਸ਼ ਨ ਧ ਪ ਮ ਗ ਰ ਸ਼. ਇਸ ਰਾਗ ਦਾ ਨਾਉਂ ਦਸਮਗ੍ਰੰਥ ਅਤੇ ਸਰਵਲੋਹ ਵਿੱਚ ਆਇਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|