Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bilāval(u). ਇਕ ਸ਼ੁਧ ਜਾਤੀ ਦਾ ਰਾਗ, ਗਾਇਨ ਦਾ ਸਮਾਂ ਦਿਨ ਦੇ ਦੂਜੇ ਪਹਿਰ ਦਾ ਆਰੰਭ। a type of Rag which is rendered in the second phase of day.
ਉਦਾਹਰਨ:
ਵੁਠੈ ਹੋਇਐ ਹੋਇ ਬਿਲਾਵਲੁ ਜੀਆ ਜੁਗਤਿ ਸਮਾਣੀ ॥ Raga Maajh 1, Vaar 26, Salok, 1, 1:19 (P: 150).

Mahan Kosh Encyclopedia

(ਬਿਲਾਵਲ) ਇਹ ਸੰਪੂਰਣ ਜਾਤਿ ਦਾ ਰਾਗ ਹੈ. ਸਾਰੇ ਸ਼ੁੱਧ ਸੁਰ ਹਨ. ਵਾਦੀ ਸ਼ੜਜ ਅਤੇ ਸੰਵਾਦੀ ਪੰਚਮ ਹੈ. ਇਸ ਦੇ ਗਾਉਣ ਦਾ ਵੇਲਾ ਦਿਨ ਦੇ ਦੂਜੇ ਪਹਿਰ ਦਾ ਆਰੰਭ ਹੈ. ਅਨੰਦ ਮੰਗਲ ਦੇ ਵੇਲੇ ਇਸ ਦੇ ਗਾਉਣ ਦੀ ਰੀਤਿ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਿਲਾਵਲ ਦਾ ਸੋਲਵਾਂ ਨੰਬਰ ਹੈ.
“ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗ.” (ਮਃ ੩ ਵਾਰ ਬਿਲਾ) 2. ਆਨੰਦ. ਪ੍ਰਸੰਨਤਾ. “ਦੂਜੇ ਭਾਇ ਬਿਲਾਵਲੁ ਨ ਹੋਵਈ.” (ਮਃ ੩ ਵਾਰ ਬਿਲਾ) 3. ਮੰਗਲ. ਉਤਸਵ. “ਬਿਲਾਵਲੁ ਕਰਿਹੁ ਤੁਮ ਪਿਆਰਿ ਹੋ! ਏਕਸੁ ਸਿਉ ਲਿਵ ਲਾਇ.” (ਮਃ ੩ ਵਾਰ ਬਿਲਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits