Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Birėh. ਵਿਛੋੜਾ, ਜੁਦਾਈ, ਵਿਯੋਗ। separation. ਉਦਾਹਰਨ: ਬਿਰਹ ਵਿਛੋੜਾ ਧਣੀ ਸਿਉ ਨਾਨਕ ਸਹਸੈ ਗੰਠਿ ॥ Raga Gaurhee 5, Vaar 7ਸ, 5, 1:2 (P: 319).
|
SGGS Gurmukhi-English Dictionary |
[n.] (from Sk. Viraha) separation
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਵਿਰਹ. ਨਾਮ/n. ਜੁਦਾਈ. ਵਿਛੋੜਾ. “ਬਿਰਹਾ ਜਲਾਇਆ ਦਰਸੁ ਪਾਇਆ.” (ਆਸਾ ਛੰਤ ਮਃ ੫) 2. ਅਭਾਵ. ਨਾ ਹੋਣਾ। 3. ਵਿਯੋਗ ਦਾ ਅਨੁਭਵ. ਵਿਯੋਗ ਦੀ ਪੀੜ। 4. बर्हिन्. (ਪੰਖਧਾਰੀ) ਦੀ ਥਾਂ ਭੀ ਬਿਰਹ ਸ਼ਬਦ ਆਇਆ ਹੈ. “ਬਿਸਿਖ ਬਿਰਹ ਬਾਨ ਸਭ ਰੂਪ.” (ਸਨਾਮਾ) ਖੰਭਾਂ ਵਾਲਾ ਹੋਣ ਕਰਕੇ ਤੀਰ ਦਾ ਇਹ ਨਾਮ ਹੈ। 5. ਮੋਰਮੁਕਟਧਾਰੀ ਕ੍ਰਿਸ਼ਨ. ਜੋ ਮੋਰ ਦੀ ਬਰਹ (ਪੂਛ) ਦਾ ਮੁਕਟ ਧਾਰਨ ਕਰਦਾ ਹੈ. “ਪ੍ਰਿਥਮ ਬਿਰਹ ਪਦ ਉਚਰਕੈ ਪੁਨ ਕਹੁ ਸਸਤ੍ਰ ਬਿਸੇਖ.” (ਸਨਾਮਾ) ਕ੍ਰਿਸ਼ਨ ਜੀ ਦਾ ਸ਼ਸਤ੍ਰ, ਚਕ੍ਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|