Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bārī. 1. ਵਾਰ, ਦਫਾਅ। 2. ਵਾੜੀ। 3. ਵਾਰੀ ਆਈ। 1. times. 2. orchard. 3. turn.
ਉਦਾਹਰਨਾ:
1. ਉਚਰਹੁ ਰਾਮ ਨਾਮੁ ਲਖ ਬਾਰੀ ॥ Raga Gaurhee 5, 144, 1:1 (P: 194).
2. ਨਾਉ ਮੇਰੀ ਖੇਤੀ ਨਾਉ ਮੇਰੀ ਬਾਰੀ ॥ Raga Bhairo, Kabir, 1, 1:1 (P: 1157).
3. ਪੁਨਿ ਅਸਲੇਖੀ ਕੀ ਭਈ ਬਾਰੀ ॥ Raagmaalaa 1:5 (P: 1429).

SGGS Gurmukhi-English Dictionary
[n.] (From Sk. Vâra) time, opportunity
SGGS Gurmukhi-English Data provided by Harjinder Singh Gill, Santa Monica, CA, USA.

English Translation
n.f. dia. see ਵਾਰੀ turn; window.

Mahan Kosh Encyclopedia

ਨਾਮ/n. ਛੋਟਾ ਦ੍ਵਾਰ. ਤਾਕੀ. “ਸਾਧਸੰਗਤਿ ਸਚਖੰਡ ਹੈ ਆਇ ਝਰੋਖੈ ਖੋਲੈ ਬਾਰੀ.” (ਭਾਗੁ) 2. ਵਾਟਿਕਾ. ਵਾੜੀ. “ਕਹੂੰ ਹਾਥ ਪੈ ਲਗਾਵੈ ਬਾਰੀ.” (ਅਕਾਲ) “ਨਾਉਂ ਮੇਰੇ ਖੇਤੀ ਨਾਉ ਮੇਰੀ ਬਾਰੀ.” (ਭੈਰ ਕਬੀਰ) 3. ਬਾਲਿਕਾ. ਲੜਕੀ. “ਹਮ ਜਾਨਤ ਹੈਂ ਤੁਮ ਹੋਂ ਸਭ ਬਾਰੀ.” (ਕ੍ਰਿਸਨਾਵ) 4. ਵਾਰਿ. ਜਲ. “ਜਾਇ ਸਪਰਸ੍ਯੋ ਸੁੰਦਰ ਬਾਰੀ.” (ਗੁਪ੍ਰਸੂ) 5. ਵਾਲੀ. ਕੰਨਾ ਦਾ ਛੋਟਾ ਕੁੰਡਲ, ਜੋ ਇਸਤ੍ਰੀਆਂ ਪਹਿਰਦੀਆਂ ਹਨ। 6. ਬਾੜ. ਖੇਤ ਦੀ ਰਖ੍ਯਾ ਲਈ ਬਣਾਇਆ ਘੇਰਾ। 7. ਅੱਗੇ ਪਿੱਛੇ ਦੇ ਸਿਲਸਿਲੇ ਨਾਲ ਆਉਣ ਵਾਲਾ ਮੌਕਾ. ਵਾਰੀ. ਕ੍ਰਮ. “ਨਾਹਿਤ ਨਾਸਹਿਂ ਸਭ ਇਕ ਬਾਰੀ.” (ਗੁਪ੍ਰਸੂ) 8. ਇੱਕ ਜਾਤਿ, ਜੋ ਸ਼ਾਦੀ ਦੇ ਸਮੇਂ ਮਸਾਲ (ਮਸ਼ਅ਼ਲ) ਮਚਾਉਣ ਦੀ ਰਸਮ ਕਰਦੀ ਹੈ। 9. ਉਹ ਲਾਗੀ ਅਥਵਾ- ਪਿੰਡ ਦਾ ਕਮੀਨ, ਜੋ ਵਾਰੀ ਸਿਰ ਆਪਣੀ ਨੌਕਰੀ ਪੁਰ ਆਵੇ. ਨਾਈ ਆਦਿਕ ਸਭ ਬਾਰੀ ਕਹੇਜਾਂਦੇ ਹਨ. “ਪੂਛਨ ਕੋ ਇਕ ਪਠਿਓ ਬਾਰੀ.” (ਗੁਰੁਸੋਭਾ) 10. ਬਿਆਸ ਅਤੇ ਰਾਵੀ ਦੇ ਮੱਧ ਦੇ ਦੇਸ਼ ਲਈ ਸੰਕੇਤ, ਜਿਵੇਂ- ਬਾਰੀ ਦੋਆਬ। 11. ਬਾਲੀ. ਮਚਾਈ. “ਬਹੁਰੋ ਮੁਝ ਤੇ ਜਾਇ ਨ ਬਾਰੀ.” (ਨਾਪ੍ਰ) 12. ਵਾਰ ਦਿੱਤੀ. ਕੁਰਬਾਨ ਕੀਤੀ. “ਲੌਨ ਸੁਰਾਈ ਲੈ ਊਪਰਿ ਬਾਰੀ.” (ਗੁਪ੍ਰਸੂ) 13. ਅ਼. [باری] ਕਰਤਾਰ. ਪਾਰਬ੍ਰਹਮ.
ਦੇਖੋ- ਬਾਰੀ ਸ਼ਬਦ ਦੇ ਕਈ ਉਦਾਹਰਣ-
“ਬਾਰੀ{1499} ਬਡੀ ਤਰੁ ਝੂਲ ਰਹੇ ਅਨੁਕੂਲ ਬਹੈ ਨਿਤ ਮੂਲਨ ਬਾਰੀ,{1500}
ਬਾਰੀ{1501} ਨ ਪਾਇ ਬਿਹੰਗਮ ਬੋਲਤ ਨੰਦਨ ਕੀ ਸੁਖਮਾ ਸਭਿ ਬਾਰੀ,{1502}
ਬਾਰੀ{1503} ਅਧੂਮ ਮਨੋ ਅਗਨੀ ਅਸ ਲਾਲ ਮਹਾ ਫਲ ਫੂਲਨ ਬਾਰੀ,{1504}
ਬਾਰੀਜ{1505} ਰੰਗ ਅਨੇਕਨ ਕੇ ਗਨ ਭੌਰ ਗੁੰਜਾਰ ਤਿਨ੍ਹੈ ਪਰਿਬਾਰੀ.”{1506} (ਗੁਪ੍ਰਸੂ).

Footnotes:
{1499} ਵਾੜੀ. ਵਾਟਿਕਾ.
{1500} ਪਾਣੀ.
{1501} ਵਾਰੀ. ਅਵਸਰ. ਵੇਲੇ ਦਾ ਕ੍ਰਮ.
{1502} ਵਾਰ (ਨਿਛਾਵਰ) ਕਰ ਦਿੱਤੀ.
{1503} ਬਾਲੀ. ਮਚਾਈ.
{1504} ਵਾਲੀ. ਵਾਨ.
{1505} ਵਾਰਿਜ. ਕਮਲ.
{1506} ਪਰਵਾਰਿਤ. ਘੇਰਕੇ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits