Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bāḏ. 1. ਝਗੜਾ, ਬਿਖੇੜਾ, ਵਿਵਾਦ। 2. ਫਜ਼ੂਲ, ਵਿਅਰਥ। 3. ਉਚਾਰਣ, ਅਲਾਪ। 1. wrangling, strife. 2. vain. 3. utterance.
ਉਦਾਹਰਨਾ:
1. ਸਰਬ ਭੂਤ ਏਕੈ ਕਰਿ ਜਾਨਿਆ ਚੂਕੇ ਬਾਦ ਬਿਬਾਦਾ ॥ Raga Aaasaa, Kabir, 28, 3:1 (P: 483).
ਸੁਆਦ ਬਾਦ ਈਰਖ ਮਦ ਮਾਇਆ ॥ Raga Soohee 5, 19, 3:1 (P: 741).
2. ਗੁਰ ਰਸੁ ਗੀਤ ਬਾਦ ਨਹੀ ਭਾਵੈ ਸੁਣੀਐ ਗਹਿਰ ਗੰਭੀਰੁ ਗਵਾਇਆ ॥ Raga Raamkalee 1, Oankaar, 4:2 (P: 930).
ਗੀਤ ਸਾਦ ਚਾਖੇ ਸੁਣੇ ਬਾਦ ਸਾਦ ਤਨਿ ਰੋਗੁ ॥ Raga Maaroo 1, Asatpadee 3, 8:1 (P: 1010).
3. ਰਮਣ ਕਉ ਰਾਮ ਕੇ ਗੁਣ ਬਾਦ ॥ Raga Saarang 5, 103, 1:1 (P: 1224).

SGGS Gurmukhi-English Dictionary
[1. n. 2. var. 3. per. n.] 1. dispute, discussion, discourse, 2. from Bāta 3. air
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.f. same as ਹਵਾ wind. (2) adv. same as ਬਾਅਦ later. (3) n.m. see ਵਾਦ dispute. (4) n.m.dia. syphilis.

Mahan Kosh Encyclopedia

ਸੰ. ਵਾਦ. ਨਾਮ/n. ਚਰਚਾ. ਤਰਕ. ਬਹਸ. “ਬਿਦਿਆ ਨ ਪਰਉ, ਬਾਦ ਨਹੀ ਜਾਨਉ.” (ਬਿਲਾ ਕਬੀਰ) 2. ਵਿਵਾਦ. ਝਗੜਾ. “ਅਹੰਬੁਧਿ ਪਰਬਾਦ ਨੀਤ.” (ਬਿਲਾ ਮਃ ੫) 3. ਵ੍ਯ. ਵ੍ਯਰਥ. ਫੁਜੂਲ. “ਬਿਨੁ ਨਾਵੈ ਪੈਨਣੁ ਖਾਣੁ ਸਭ ਬਾਦ ਹੈ.” (ਮਃ ੩ ਵਾਰ ਸੋਰ) “ਬਾਦ ਕਾਰਾਂ ਸਭਿ ਛੋਡੀਆਂ.” (ਮਾਰੂ ਅ: ਮਃ ੧) 4. ਸੰ. ਵਾਦ੍ਯ. ਨਾਮ/n. ਬਾਜਾ. “ਗੁਰਰਸ ਗੀਤ ਬਾਦ ਨਹੀਂ ਭਾਵੈ.” (ਓਅੰਕਾਰ) 5. ਫ਼ਾ. [باد] ਵਾਯੁ. ਹਵਾ. ਵਾਤ. “ਖਾਕ ਬਾਦ ਆਤਸ ਔ ਆਬ ਕੋ ਰਲਾਉ ਹੈ.” (ਅਕਾਲ) 6. ਤਖ਼ਤ. ਰਾਜ ਸਿੰਘਾਸਨ. ਦੇਖੋ- ਬਾਦਸ਼ਾਹ। 7. ਅਭਿਮਾਨ। 8. ਘੋੜਾ। 9. ਬਾਦਹ. ਸ਼ਰਾਬ। 10. ਵ੍ਯ. ਹੋਵੇ. ਜਿਵੇਂ- ਉਮਰ ਦਰਾਜ਼ ਬਾਦ (ਵਡੀ ਉਮਰ ਹੋਵੇ). 11. ਅ਼. [بعد] ਬਅ਼ਦ. ਕ੍ਰਿ. ਵਿ. ਪਿੱਛੋਂ. ਪਸ਼੍ਚਾਤ। 12. ਇਹ ਫ਼ਾਰਸੀ ਸ਼ਬਦ ਬਰਬਾਦ ਦਾ ਭੀ ਸੰਖੇਪ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits