Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bā-i. 1. ਵਾਯੂ, ਪਵਨ, ਹਵਾ। 2. ਵਜਦੀ ਹੈ। 1. wind, air. 2. plays.
ਉਦਾਹਰਨਾ:
1. ਅਪੁ ਤੇਜੁ ਬਾਇ ਪ੍ਰਿ੍ਰਥਮੀ ਆਕਾਸਾ ॥ Raga Gaurhee, Kabir, 18, 4:1 (P: 327).
ਨਵੰਤ ਦੁਆਰੰ ਭੀਤ ਰਹਿਤੰ ਬਾਇ ਰੂਪੰ ਅਸਥੰਭਨਹ ॥ (ਭਾਵ ਸ੍ਵਾਸ). Salok Sehaskritee, Gur Arjan Dev, 4:2 (P: 1356).
2. ਤਉ ਅਨਹਦ ਬੇਣੁ ਸਹਜ ਮਹਿ ਬਾਇ ॥ Raga Gaurhee, Kabir, Vaar, 1:4 (P: 344).

SGGS Gurmukhi-English Dictionary
[n.] (from Sk. Vāyu) air; prāna (breath)
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕ੍ਰਿ. ਵਿ. ਬਜਾਕੇ. “ਬਾਇ ਸੰਖ ਅਪਾਰ.” (ਚੰਡੀ ੨) 2. ਨਾਮ/n. ਵਾਯੁ. ਪਵਨ. “ਅਪੁ ਤੇਜੁ ਬਾਇ ਪ੍ਰਿਥਮੀ ਅਕਾਸਾ.” (ਗਉ ਕਬੀਰ) 3. ਪ੍ਰਾਣ. ਸ੍ਵਾਸ. “ਬਾਇਰੂਪੰ ਅਸਥੰਭਨਹ.” (ਸਹਸ ਮਃ ੫) 4. ਸੰ. ਵਾਤ. ਸ਼ਰੀਰ ਦਾ ਧਾਤੁ. ਸੌਦਾ. ਦੇਖੋ- ਖਿਲਤ 6.
ਵਾਤ (ਬਾਇ) ਜੀਵਨ ਦੇਣ ਵਾਲੀ ਅਰ ਸ਼ਰੀਰ ਦੀ ਧਾਤੂਆਂ ਨੂੰ ਯੋਗ ਰੀਤਿ ਨਾਲ ਪ੍ਰੇਰਨ ਵਾਲੀ ਹੈ. ਇਸ ਬਿਨਾ ਪਿੱਤ ਅਤੇ ਕਫ ਕਿਸੇ ਕੰਮ ਦੇ ਨਹੀਂ. ਜਦ ਇਸ ਵਿੱਚ ਵਿਕਾਰ ਹੋਜਾਵੇ ਅਰ ਇਹ ਆਪਣੇ ਅਸਲ ਰੂਪ ਵਿੱਚ ਨਾ ਰਹੇ, ਤਦ ਅਨੇਕ ਰੋਗਾਂ ਦਾ ਕਾਰਣ ਹੁੰਦੀ ਹੈ.
ਸ਼ਰੀਰ ਵਿੱਚ ਇਸ ਦੇ ਪੰਜ ਅਤੇ ਦਸ ਭੇਦ ਹਨ. ਦੇਖੋ- ਪੰਚ ਪ੍ਰਾਣ ਅਤੇ ਦਸ ਪ੍ਰਾਣ.
ਬਾਇ (ਵਾਤ) ਦੇ ਵਿਕਾਰੀ ਹੋਣ ਦੇ ਇਹ ਕਾਰਣ ਹਨ:-
ਰੁੱਖਾ ਠੰਢਾ ਭਾਰੀ ਭੋਜਨ ਖਾਣਾ, ਰਾਤ ਨੂੰ ਨਾ ਸੌਣਾ, ਬਹੁਤ ਮੈਥੁਨ ਕਰਨਾ, ਸ਼ਰੀਰ ਤੋਂ ਬਹੁਤਾ ਲਹੂ ਨਿਕਲਜਾਣਾ, ਭੁੱਖਿਆਂ ਰਹਿਣਾ, ਪਾਣੀ ਵਿੱਚ ਚਿਰ ਤੀਕ ਤਰਨਾ, ਮਲ ਮੂਤ੍ਰ ਦਾ ਵੇਗ ਰੋਕਣਾ, ਆਪਣੀ ਸ਼ਕਤੀ ਤੋਂ ਵਧਕੇ ਸਫਰ ਕਰਨਾ ਆਦਿਕ.
ਵਾਯੁ ਦੇ ਵਿਕਾਰੀ ਹੋਣ ਦੇ ਲੱਛਣ ਹਨ-
ਜੋੜਾਂ ਵਿੱਚ ਜਕੜਨ, ਹੱਡਭੰਨਣੀ, ਸਿਰਪੀੜ, ਨੀਂਦ ਨਾ ਆਉਣੀ, ਰੋਮ ਖੜੇ ਹੋਣੇ, ਤੁਚਾ ਰੁੱਖੀ ਹੋਣੀ, ਆਂਦਰਾਂ ਦਾ ਬੋਲਣਾ ਆਦਿਕ.
ਵਾਤਦੋਸ਼ ਦੂਰ ਕਰਨ ਦੇ ਸਾਧਾਰਣ ਇਲਾਜ ਹਨ-
ਸ਼ਰੀਰ ਤੇ ਤੇਲ ਵਟਣੇ ਆਦਿ ਦੀ ਮਾਲਿਸ਼ ਕਰਨੀ. ਯੋਗਰਾਜ ਗੁੱਗਲ ਦਾ ਸੇਵਨ ਕਰਨਾ. ਰਸਦਾਇਕ ਨਮਕੀਨ ਤਰ ਭੋਜਨ ਖਾਣੇ. “ਬਾਇ ਪਿੱਤ ਕਰ ਉਪਜਤ ਭਏ.” (ਚਰਿਤ੍ਰ ੪੦੫)
5. ਸੰ. ਵ੍ਯਾਤ. ਵਿ. ਫੈਲਿਆ ਹੋਇਆ. ਟੱਡਿਆ। 6. ਕ੍ਰਿ. ਵਿ. ਟੱਡਕੇ. ਪਸਾਰਕੇ. “ਰੋਮ ਫੁਲਾਇ ਬਡੋ ਮੁਖ ਬਾਇ.” (ਗੁਵਿ ੧੦) 7. ਦੇਖੋ- ਬਾਂਇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits