ਸ਼੍ਰੀ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ ਅਤੇ ਗੁਰੂ ਅਰਜਨਦੇਵ ਜੀ ਦੇ ਦਰਬਾਰ ਦਾ ਰਬਾਬੀ, ਜੋ ਸੱਤੇ ਨਾਲ ਮਿਲਕੇ ਕੀਰਤਨ ਕਰਦਾ ਸੀ.{1478} ਭਾਈ ਸੰਤੋਖ ਸਿੰਘ ਨੇ ਬਲਵੰਡ ਤੇ ਸੱਤਾ ਭਾਈ ਲਿਖੇ ਹਨ. ਯਥਾ- “ਹੁਤੋ ਡੂਮ ਬਲਵੰਡ ਮਹਾਨਾ। ਸੱਤਾ ਤਿਸ ਕੋ ਅਨੁਜ ਸੁਜਾਨਾ.” (ਗੁਪ੍ਰਸੂ ਰਾਸਿ ੩ ਅ: ੪੩), ਪਰ “ਮਹਿਮਾਪ੍ਰਕਾਸ਼,” ਸੱਤੇ ਨੂੰ ਬਲਵੰਡ ਦਾ ਪੁਤ੍ਰ ਪ੍ਰਗਟ ਕਰਦਾ ਹੈ, ਯਥਾ- “ਬਲਵੰਡ ਪੁਤ੍ਰ ਸੱਤਾ ਤਹਿਂ ਆਇ। ਆਨ ਹਜੂਰ ਰਬਾਬ ਵਜਾਇ.” “ਬਲਵੰਡ ਖੀਵੀ ਨੇਕ ਜਨ.” (ਵਾਰ ਰਾਮ ੩) ਦੇਖੋ- ਲੱਧਾ ਭਾਈ. 2. ਵਿ. ਬਲਵੰਤ. ਤ਼ਾਕਤ਼ਵਰ.
Footnotes:
{1478} ਮਹਿਮਾ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਮਰਦਾਨੇ ਦੇ ਦੇਹਾਂਤ ਹੋਣ ਪੁਰ ਬਲਵੰਡ ਗੁਰੂ ਨਾਨਕਦੇਵ ਦੇ ਦਰਬਾਰ ਕਰਤਾਰਪੁਰ ਕੀਰਤਨ ਕਰਦਾ ਰਿਹਾ. “ਬਲਵੰਡ ਭਜਨ ਕਰੈ ਪ੍ਰਭੁ ਭਾਵੈ, ਕੀਰਤਨ ਕਰ ਪਹਰੇਕ ਬਿਤਾਵੈ.”