Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pos. ਪਹਿਰਣ ਵਾਲੇ। wearers. ਉਦਾਹਰਨ: ਚਮਰ ਪੋਸ ਕਾ ਮੰਦਰੁ ਤੇਰਾ ਇਹ ਬਿਧਿ ਬਨੇ ਗੁਪਾਲਾ ॥ Raga Bhairo, Naamdev, 1, 1:2 (P: 1167).
|
Mahan Kosh Encyclopedia |
ਫ਼ਾ. [پوش] ਪੋਸ਼. ਨਾਮ/n. ਗਿਲਾਫ਼ ਉਛਾੜ. ਆਵਰਣ. “ਚਮਰਪੋਸ ਕਾ ਮੰਦਰ ਤੇਰਾ.” (ਭੈਰ ਰਵਿਦਾਸ) ਚਰਮਪੋਸ਼ ਦਾ ਮੰਦਰ ਦੇਹ ਹੈ। 2. ਕਵਚ. ਸੰਜੋ. ਜਿਰਹ। 3. ਖੱਲ. ਤੁਚਾ. “ਸਿਰ ਪਗ ਸਗਲ ਪੋਸ ਉਤਰਾਇ.” (ਗੁਪ੍ਰਸੂ) ਸਿਰ ਤੋਂ ਪੈਰਾਂ ਤਕ ਦੀ ਸਾਰੀ ਖਲੜੀ ਉਤਰਵਾਕੇ। 4. ਵਿ. ਢਕਣ ਵਾਲਾ. ਪਹਿਰਣ ਵਾਲਾ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਸਰਪੋਸ਼, ਸਫੇਦਪੋਸ਼ ਆਦਿ। 5. ਸੰ. ਪੋਸ਼. ਪੋਸ਼ਣ. ਪਾਲਨ. “ਪਾਲ ਪੋਸ ਕਰ ਤਾਹਿਂ.” (ਚਰਿਤ੍ਰ ੧੫) ਦੇਖੋ- ਪੋਸਣ। 6. ਪਸੋ ਪੇਸ਼ ਦਾ ਸੰਖੇਪ ਪੋਸ਼ ਸ਼ਬਦ ਹੋ ਗਿਆ ਹੈ, ਜੋ ਚਪਰਾਸੀ ਕੋਚਮੈਨ ਆਦਿ ਰਾਹ ਵਿੱਚੋਂ ਲੋਕਾਂ ਨੂੰ ਅੱਗੇ ਪਿੱਛੇ ਕਰਨ ਲਈ ਬੋਲਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|