Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pāsī. 1. ਪਾਵੇਗਾ। 2. ਨਾਲ। 3. ਕੋਲ, ਪਾਸ। 1. gets. 2. with. 3. in our control, possession. ਉਦਾਹਰਨਾ: 1. ਕੂਡਿ ਲਬਿ ਜਾਂ ਥਾਇ ਨ ਪਾਸੀ ਅਗੈ ਲਹੈ ਨ ਠਾਉ ॥ Raga Vadhans 1, Alaahnneeaan 5, 1:3 (P: 581). 2. ਸੋ ਜਨੁ ਮਿਲਿਆ ਹਰਿ ਪਾਸੀ ॥ Raga Bilaaval 4, 7, 2:4 (P: 801). 3. ਜਿਉ ਜਾਣਹੁ ਤਿਉ ਰਾਖਹੁ ਠਾਕੁਰ ਸਭੁ ਕਿਛੁ ਤੁਮ ਹੀ ਪਾਸੀ ॥ Raga Saarang 5, 51, 1:2 (P: 1214).
|
Mahan Kosh Encyclopedia |
ਪਾਵਸੀ. ਪਾਵੇਗਾ. “ਅੰਤੁ ਇਕੁ ਤਿਲੁ ਨਹੀ ਪਾਸੀ.” (ਸਵੈਯੇ ਸ੍ਰੀ ਮੁਖਵਾਕ ਮਃ ੫) 2. ਕ੍ਰਿ. ਵਿ. ਕੋਲ. ਸਮੀਪ. “ਠਾਕੁਰ, ਸਭਕਿਛੁ ਤੁਮ ਹੀ ਪਾਸੀ.” (ਸਾਰ ਮਃ ੫) 3. ਨਾਮ/n. ਫਾਂਸੀ. ਫੰਦਾ. ਦੇਖੋ- ਪਾਸ 4। 4. ਖਤ੍ਰੀਆਂ ਦੀ ਇੱਕ ਜਾਤਿ. “ਵੇਗਾ ਪਾਸੀ ਕਰਣੀ ਸਾਰੀ.” (ਭਾਗੁ) ਇਸੇ ਜਾਤਿ ਦੇ ਖਤ੍ਰੀਆਂ ਦਾ ਵਸਾਇਆ ਅਮ੍ਰਿਤਸਰ ਵਿੱਚ ਪਾਸੀਆਂ ਦਾ ਚੌਕ ਗੁਰੂ ਅਰਜਨ ਸਾਹਿਬ ਦੇ ਸਮੇਂ ਤੋਂ ਪ੍ਰਸਿੱਧ ਹੈ। 5. ਸੰ. पाशिन्- ਪਾਸ਼ੀ. ਫਾਹੀ ਵਾਲਾ. ਜਿਸ ਪਾਸ ਪਾਸ਼ ਹੈ। 6. ਸੰ. पाषी. ਪੱਥਰ। 7. ਨੇਜਾ. ਭਾਲਾ। 8. ਪਾਸ਼ੀਦਨ ਕ੍ਰਿਯਾ ਤੋਂ ਬਣਿਆ ਪਾਸ਼ੀ ਸ਼ਬਦ ਜਦ ਕਿਸੇ ਸ਼ਬਦ ਦੇ ਅੰਤ ਆਂਉਂਦਾ ਹੈ, ਤਾਂ ਅਰਥ ਹੋਂਦਾ ਹੈ ਛਿੜਕਨ ਵਾਲਾ, ਵਾਲੀ. ਜਿਵੇਂ- ਗੁਲਾਬ ਪਾਸ਼ੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|