Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paraj. ਪਰਜਾ, ਲੋਕਾਈ ਭਾਵ ਸ੍ਰਿਸ਼ਟੀ। subject, people. ਉਦਾਹਰਨ: ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕ ਪਰਜ ਬਿਗੋਈ ॥ Raga Gaurhee, Kabir, Asatpadee 41, 1:2 (P: 331). ਦੂਜੈ ਭਾਇ ਸਭ ਪਰਜ ਵਿਗੋਈ ॥ Raga Dhanaasaree 3, 4, 1:3 (P: 664).
|
SGGS Gurmukhi-English Dictionary |
[n.] (from P. Parajâ) subjects, common people
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਪ੍ਰਜਾ. ਸੰਤਾਨ. ਔਲਾਦ. “ਸੂਤਕ ਪਰਜ ਬਿਗੋਈ.” (ਗਉ ਕਬੀਰ) 2. ਸੰ. ਵਿ. ਦੂਸਰੇ ਤੋਂ ਪੈਦਾ ਹੋਇਆ. ਪਰਜਾਤ। 3. ਨਾਮ/n. ਕੋਕਿਲ. ਕੋਇਲ. ਇਹ ਪ੍ਰਸਿੱਧ ਹੈ ਕਿ ਕੋਇਲ ਦੇ ਆਂਡੇ ਕਾਉਂ ਪਾਲਦਾ ਹੈ, ਇਸ ਕਾਰਣ ਪਰਜ ਸੰਗ੍ਯਾ ਹੈ। 4. ਸੰ. ਪਰਾਜਿਕਾ. ਇੱਕ ਰਾਗਿਣੀ ਜੋ ਧਨਾਸ਼੍ਰੀ ਗਾਂਧਾਰ ਅਤੇ ਮਾਰੂ ਦੇ ਮੇਲ ਤੋਂ ਬਣਦੀ ਹੈ. ਇਸ ਵਿੱਚ ਰਿਸ਼ਭ ਅਤੇ ਧੈਵਤ ਕੋਮਲ ਅਰ ਮਧ੍ਯਮ ਤੀਵ੍ਰ ਲਗਦਾ ਹੈ, ਬਾਕੀ ਸੁਰ ਸ਼ੁੱਧ ਹਨ. ਵਾਦੀ ਸ਼ੜਜ ਅਤੇ ਸੰਵਾਦੀ ਪੰਚਮ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਰ ਹੈ. ਰਾਤ ਦਾ ਦੂਜਾ ਪਹਰ ਭੀ ਇਸ ਦੇ ਗਾਉਣ ਦਾ ਸਮਾਂ ਹੈ. “ਮਾਰੂ ਔ ਪਰਜ ਔਰ ਕਾਨੜਾ ਕਲ੍ਯਾਨ ਸੁਭ.” (ਕ੍ਰਿਸਨਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|