Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺehī. 1. ਦ੍ਰਿੜਤਾ, ਪਕਿਆਈ (ਸ਼ਬਦਾਰਥ), ਦੂਰ ਅੰਦੇਸ਼ੀ, ਪੇਸ਼ਬੀਨੀ (ਮਹਾਨਕੋਸ਼); ਵਿਕਾਰਾਂ ਨੂੰ ਵਸ ਵਿਚ ਕਰ ਲੈਣ ਦੀ ਸਮਰਥਾ, ਦ੍ਰਿੜਤਾ, ਧੀਰਜ (ਦਰਪਣ)। 2. ਨੇਹਣੀ, ਉਹ ਸਿੱਧੀ ਖੜੀ ਡੰਡੀ ਜਿਸ ਨਾਲ ਮਧਾਣੀ ਦੀ ਲੱਚ ਰਸੀ ਨਾਲ ਬੰਨ੍ਹੀਦੀ ਹੈ। 1. perseverance, firmness, resolve, determination. 2. churning staff.
ਉਦਾਹਰਨਾ:
1. ਣਾਣਾ ਰਣਿ ਰੂਤਉ ਨਰ ਨੇਹੀ ਕਰੈ ॥ Raga Gaurhee, Kabir, Baavan Akhree, 21:1 (P: 341).
2. ਜਿਨਿ ਬਾਸਕੁ ਨੇਤ੍ਰੈ ਘਤਿਆ ਕਰਿ ਨੇਹੀ ਤਾਣੁ ॥ Raga Raamkalee, Balwand & Sata, Vaar 6:3 (P: 967).

Mahan Kosh Encyclopedia

ਨਾਮ/n. ਰੱਸੀ. ਦੇਖੋ- ਨਹਨ। 2. ਅ਼. [نحی] ਨਹ਼ੀਂ ਮਥਨ (ਰਿੜਕਣ) ਦੀ ਕ੍ਰਿਯਾ। 3. ਮਟਕਾ, ਜਿਸ ਵਿੱਚ ਦੁੱਧ ਰੱਖੀਦਾ ਹੈ. “ਜਿਨਿ ਬਾਸੁਕ ਨੇਤ੍ਰੈ ਘਤਿਆ ਕਰਿ ਨੇਹੀ ਤਾਣੁ.” (ਵਾਰ ਰਾਮ ੩) 4. ਅ਼. [نہی] ਨਾਮ/n. ਦੂਰਅੰਦੇਸ਼ੀ. ਪੇਸ਼ਬੀਨੀ. ਆਕਬਤ ਅੰਦੇਸ਼ੀ. “ਰਣਿ ਰੂਤਉ ਨਰ ਨੇਹਿ ਕਰੈ.” (ਗਉ ਬਾਵਨ ਕਬੀਰ) 5. ਸੰ. स्नेहिन्. ਵਿ. ਸਨੇਹੀ. ਨੇਹ (ਸ੍ਨੇਹ) ਕਰਨ ਵਾਲਾ. “ਗੁਰੁਚਰਨਨ ਕੋ ਨੇਹੀ.” (ਗੁਰੁਪਦ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits