Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ᴺiberẖā. 1. ਫੈਸਲਾ। 2. ਭਾਵ ਤੱਤ, ਨਿਚੋੜ, ਸਾਰ। 1. emancipation. 2. quintenance.
ਉਦਾਹਰਨਾ:
1. ਏ ਮਨ ਮੇਰਿਆ ਆਵਾ ਗਉਣੁ ਸੰਸਾਰੁ ਹੈ ਅੰਤਿ ਸਚਿ ਨਿਬੇੜਾ ਰਾਮ ॥ Raga Vadhans 3, Chhant 6, 1:1 (P: 571).
2. ਚਹੁ ਜੁਗਾ ਕਾ ਹੁਣਿ ਨਿਬੇੜਾ ਨਰ ਮਨੁੱਖਾ ਨੋ ਏਕੁ ਨਿਧਾਨਾ ॥ Raga Bilaaval 3, 4, 2:1 (P: 797).
ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ ॥ Raga Raamkalee, Guru Nanak Dev, Sidh-Gosat, 72:1 (P: 946).

English Translation
n.m. end, finish, settlement, conclusion; speed or pace of executing a task.

Mahan Kosh Encyclopedia

(ਨਿਬੇਰ, ਨਿਬੇਰਾ, ਨਿਬੇੜੁ) ਸੰ. ਨਿਵ੍ਰਿੱਤ ਕਰਨ ਦੀ ਕ੍ਰਿਯਾ. ਦੋ ਮਿਲੀ ਵਸਤਾਂ ਨੂੰ ਵੱਖ ਕਰਨ ਦਾ ਭਾਵ. ਨ੍ਯਾਯ. ਨਿਆਂ. ਇਨਸਾਫ਼। 2. ਫੈਸਲਾ. “ਤਹਿ ਸਾਚ ਨਿਆਇ ਨਿਬੇਰਾ.” (ਸੋਰ ਮਃ ੫) “ਅੰਤਿ ਸਚਨਿਬੇੜਾ ਰਾਮ.” (ਵਡ ਛੰਤ ਮਃ ੩) “ਸਤਿਗੁਰੁ ਹਥਿ ਨਿਬੇੜੁ.” (ਮਃ ੧ ਵਾਰ ਮਾਝ) 3. ਸਿੱਧਾਂਤ. ਨਿਚੋੜ. “ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ!” (ਸਿਧਗੋਸਟਿ) 4. ਸਮਾਪਤੀ. ਖਾਤਿਮਾ. “ਹਉਮੈ ਮਾਰਿ ਨਿਬੇਰੀ.” (ਸਾਰ ਮਃ ੧) 5. ਹਿਸਾਬ ਭੁਗਤਾਉਣ ਦੀ ਕ੍ਰਿਯਾ. “ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ.” (ਸੋਰ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits