Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nā-i-k. 1. ਸਵਾਮੀ, ਮਾਲਕ। 2. ਆਗੂ, ਮਾਰਗਦਰਸ਼ਨ ਨੇਤਾ। 1. Master, Lord. 2. leader.
ਉਦਾਹਰਨਾ:
1. ਤਮ੍ਹ੍ਹ ਜੁ ਨਾਇਕ ਆਛਹੁ ਅੰਤਰਜਾਮੀ ॥ Raga Sireeraag Ravidas, 1, 2:1 (P: 93).
2. ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ Raga Dhanaasaree 5, 12, 1:1 (P: 674).

SGGS Gurmukhi-English Dictionary
[Sk. P. n.] Chief, master, lord
SGGS Gurmukhi-English Data provided by Harjinder Singh Gill, Santa Monica, CA, USA.

English Translation
n.m. leader, chief; hero, protagonist; an army rank equivalent of corporal.

Mahan Kosh Encyclopedia

ਸੰ. ਨਾਯਕ. ਨਾਮ/n. ਆਪਣੇ ਪਿੱਛੇ ਹੋਰਨਾ ਨੂੰ ਲਾਉਣ ਵਾਲਾ. ਨੇਤਾ. ਆਗੂ। 2. ਸ੍ਵਾਮੀ. ਮਾਲਿਕ਼। 3. ਵਣਜਾਰਿਆਂ ਦਾ ਸਰਦਾਰ ਸਾਰੇ ਵਣਜਾਰਿਆਂ ਨੂੰ ਆਪਣੇ ਪਿੱਛੇ ਤੋਰਨ ਵਾਲਾ. ਦੇਖੋ- ਲਬਾਣਾ ਅਤੇ ਨਾਇਕੁ 2। 4. ਕਾਵ੍ਯ ਅਨੁਸਾਰ ਸ਼੍ਰਿੰਗਾਰਰਸ ਦਾ ਆਧਾਰ ਰੂਪ ਯੁਵਾ ਪੁਰੁਸ਼, ਯਥਾ-
“ਸੁੰਦਰ ਗੁਣਮੰਦਿਰ ਯੁਵਾ ਯੁਵਤਿ ਵਿਲੋਕੈਂ ਜਾਂਹਿ।
ਕਵਿਤਾ ਰਾਗ ਰਸਗ੍ਯ ਜੋ ਨਾਯਕ ਕਹਿਯੇ ਤਾਂਹਿ.”
(ਜਗਦਵਿਨੋਦ) “ਅਭਿਮਾਨੀ ਤ੍ਯਾਗੀ ਤਰੁਣ ਕੋਕਕਲਾਨ ਪ੍ਰਬੀਨ। ਭਬ੍ਯ ਕ੍ਸ਼ਮੀ ਸੁੰਦਰ ਧਨੀ ਸੁਚਿ ਰੁਚਿ ਸਦਾ ਕੁਲੀਨ.” (ਰਸਿਕਪ੍ਰਿਯਾ)
ਕਾਵ੍ਯਗ੍ਰੰਥਾਂ ਵਿੱਚ ਨਾਇਕ ਦੇ ਤਿੰਨ ਭੇਦ ਹਨ:-
(1) ਪਤਿ- (ਧਰਮ ਅਨੁਸਾਰ ਇਸਤ੍ਰੀ ਵਿਆਹੁਣ ਵਾਲਾ).
(2) ਉਪਪਤਿ- (ਦੂਸਰੇ ਦੀ ਵਿਆਹੀ ਇਸਤ੍ਰੀ ਨਾਲ ਪ੍ਰੇਮ ਕਰਨ ਵਾਲਾ ਜਾਰ).
(3) ਵੈਸ਼ਿਕ- (ਵੇਸ਼੍ਯਾ-ਗਣਿਕਾ ਦਾ ਪ੍ਰੇਮੀ).
ਅੱਗੇ ਪਤਿ ਦੇ ਪੰਜ ਭੇਦ (ਅਨੁਕੂਲ-ਦਕ੍ਸ਼ਿਣ-ਧ੍ਰਿਸ਼੍ਟ-ਸ਼ਠ ਅਤੇ ਅਨਭਿਗ੍ਯ) ਦਿੱਤੇ ਹਨ, ਅਰ ਉਪਪਤਿ ਦੇ ਦੋ ਭੇਦ (ਵਚਨ ਚਤੁਰ ਅਤੇ ਕ੍ਰਿਯਾ ਚਤੁਰ) ਲਿਖੇ ਹਨ.
5. ਕਿਸੇ ਕਾਵ੍ਯਚਰਿਤ੍ਰ ਅਥਵਾ- ਨਾਟਕ ਦਾ ਪ੍ਰਧਾਨ ਪੁਰੁਸ਼. Hero. ਜੈਸੇ- ਰਾਮਾਇਣ ਦੇ ਨਾਇਕ ਸ਼੍ਰੀ ਰਾਮ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits