Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nalinī. ਨਲਕੀ, ਫਿਰਕੀ। trap to catch parrot.
ਉਦਾਹਰਨ:
ਰਾਜੁ ਕਹਾਵੈ ਹਉ ਕਰਮ ਕਮਾਵੈ ਬਾਧਿਓ ਨਲਿਨੀ ਭ੍ਰਮਿ ਸੂਆ ॥ Raga Aaasaa 5, 149, 2:1 (P: 407).

Mahan Kosh Encyclopedia

(ਨਲਨਿ, ਨਲਨੀ, ਨਲਿਨ) ਨਾਮ/n. ਨਲਕੀ. ਨਾਲੀ। 2. ਤੋਤਾ ਫਾਹੁਣ ਦਾ ਇੱਕ ਯੰਤ੍ਰ, ਜੋ ਬਾਂਸ ਦੀ ਨਾਲੀ (ਨਾਲਿਕਾ) ਤੋਂ ਬਣਦਾ ਹੈ. ਪਾਣੀ ਦੇ ਕੁੰਡ ਉੱਪਰ ਇੱਕ ਸਰੀ ਵਿੱਚ ਪਰੋਕੇ ਥੋਥੀ ਨਲਕੀ ਲਗਾਈ ਜਾਂਦੀ ਹੈ. ਜਦ ਤੋਤਾ ਉਸ ਪੁਰ ਬੈਠਦਾ ਹੈ ਤਦ ਨਲਕੀ ਫਿਰ ਜਾਂਦੀ ਹੈ ਅਤੇ ਤੋਤਾ ਸਿਰਪਰਣੇ ਪਾਣੀ ਪੁਰ ਲਟਕਣ ਲਗਦਾ ਹੈ. ਡੁੱਬਣ ਦਾ ਭੈ ਕਰਕੇ ਤੋਤਾ ਨਲਨੀ ਨਹੀਂ ਛੱਡਦਾ ਅਤੇ ਫੜਿਆਜਾਕੇ ਪਿੰਜਰੇ ਪਾਇਆਜਾਂਦਾ ਹੈ. “ਬਾਧਿਓ ਜਿਉ ਨਲਿਨੀ ਭ੍ਰਮਿ ਸੂਆ.” (ਬਾਵਨ) 3. ਸੰ. ਨਲਿਨੀ. ਕਮਲਿਨੀ. ਨੀਲੋਫਰ. ਭਮੂਲ। 4. ਨਦੀ। 5. ਨਲਿਨੀਨੰਦਨ ਦਾ ਸੰਖੇਪ. “ਹਾਰੀ ਧਨੇਸੁਰ ਕੀ ਨਲਿਨੀ ਛਬਿ, ਯੌਂ ਨਲਿਨੀ ਵਿਕਸੈਂ ਸੁਖਕਾਰੀ.” (ਗੁਪ੍ਰਸੂ) ਕੁਬੇਰ ਦੇ ਬਾਗ਼ (ਨਲਨੀ ਨੰਦਨ) ਦੀ ਸ਼ੋਭਾ ਹਾਰਗਈ ਹੈ, ਐਸੀਆਂ ਕਮਲਿਨੀਆਂ ਆਨੰਦ ਦੇਣ ਵਾਲੀਆਂ ਖਿੜਰਹੀਆਂ ਹਨ। 6. ਕਮਲਾਂ ਦੀ ਵਾੜੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits