Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nat. 1. ਨਾਟਕ ਖੇਡਣ ਵਾਲੇ, ਮਦਾਰੀ। 2. ਰਾਗ ਮੇਘ ਦੇ ਅੱਠ ਪੁੱਤਰਾਂ ਵਿਚੋਂ ਇਕ। 1. actor, juggler. 2. one of the eight styles of Raga Megh.
ਉਦਾਹਰਨਾ:
1. ਨਟ ਨਾਟਿਕ ਆਖਾਰੇ ਗਾਇਆ ॥ Raga Gaurhee 5, 81, 2:3 (P: 179).
ਨਟ ਵਟ ਖੇਲੈ ਸਾਰਿਗਪਾਨਿ ॥ (ਮਦਾਰੀ). Raga Gaurhee, Kabir, 33, 2:2 (P: 329).
2. ਜਬਲੀਧਰ ਨਟ ਅਉ ਜਲਧਾਰਾ ॥ Raagmaalaa 1:56 (P: 1430).

SGGS Gurmukhi-English Dictionary
[P. n.] A tribe of jugglers, acrobat, rope-dancer 2. Son of Megha Rāga
SGGS Gurmukhi-English Data provided by Harjinder Singh Gill, Santa Monica, CA, USA.

English Translation
n.m. nut; acrobat, gymnast, rope walker, member of a class of professional and hereditary acrobats; fem. ਨਟਣੀ.

Mahan Kosh Encyclopedia

ਸੰ. नट्. ਧਾ. ਨੱਚਣਾ, ਹੇਠਾਂ ਡਿਗਣਾ, ਭਾਵ- ਦਿਖਾਉਣਾ, ਕੰਬਣਾ, ਸਰਕਣਾ। 2. ਨਾਮ/n. ਨਾਟਕ ਖੇਡਣ ਵਾਲਾ. ਦ੍ਰਿਸ਼੍ਯਕਾਵ੍ਯ ਦਿਖਾਉਣ ਵਾਲਾ. “ਨਟ ਨਾਟਿਕ ਆਖਾਰੇ ਗਾਇਆ.” (ਗਉ ਮਃ ੫) 3. ਬਿਲਾਵਲ ਠਾਟ ਦਾ ਸੰਪੂਰਣ ਜਾਤਿ ਦਾ ਸ਼ਾੜਵ{1199} ਰਾਗ. ਇਸ ਵਿੱਚ ਮੱਧਮ ਵਾਦੀ ਅਤੇ ਰਿਸ਼ਭ ਸੰਵਾਦੀ ਹੈ. ਗਾਂਧਾਰ ਅਤੇ ਧੈਵਤ ਬਹੁਤ ਕੋਮਲ{1200} ਲਗਦੇ ਹਨ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ.
ਆਰੋਹੀ- ਸ਼ ਰ ਗ ਮ ਪ ਧ ਨ ਸ਼.
ਅਵਰੋਹੀ- ਸ਼ ਨ ਧ ਪ ਮ ਰ ਸ਼.
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਦਾ ਨੰਬਰ ਉਨੀਹਵਾਂ ਹੈ। 4. ਦੇਖੋ- ਨਟਨਾ 1. “ਨਟ ਕਰ ਕਹਿਨ ਲਗ੍ਯੋ ਮੁਖ ਕੂਰ.” (ਗੁਪ੍ਰਸੂ) ਮੁੱਕਰਕੇ ਝੂਠ ਕਹਿਣ ਲੱਗਾ.

Footnotes:
{1199} ਆਰੋਹੀ ਵਿੱਚ ਸੱਤ, ਅਵਰੋਹੀ ਵਿੱਚ ਛੀ ਸੁਰ.
{1200} ਕੋਮਲ ਤੋਂ ਭਾਵ- ਉਤਰਿਆ ਸੁਰ ਨਹੀਂ. ਗਾਂਧਾਰ ਅਤੇ ਧੈਵਤ ਬਹੁਤ ਸਪਸ਼੍ਟ ਨਹੀਂ ਲਗਦੇ, ਧੀਮੇ ਸੁਰ ਵਿੱਚ ਲਗਦੇ ਹਨ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits