Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏẖārī. 1. ਧਾਰਨ ਕਰਨਾ, ਗ੍ਰਹਿਣ ਕਰਨਾ, ਵਰਤਾਉਣਾ। 2. ਕੀਤੀ। 3. ਸਿਰਜੀ, ਬਣਾ ਕੇ, ਟਿਕਾਈ। 4. ਜੋ ਟਿਕਾਈ ਹੋਈ ਹੈ ਭਾਵ ਰਚਨਾ। 5. ਗ੍ਰਹਿਣ ਕੀਤੀ, ਅਪਣਾਈ, ਅੰਗੀਕਾਰ ਕੀਤੀ। 6. ਧਾਰਾ, ਨਦੀ। 7. ਧਰਦਾ/ਕਰਦਾ ਹਾਂ। 8. ਵਾਲੀ। 9. ਧਾਰਨ ਕਰਾਂ, ਰੱਖਾਂ। 1. observed, showed. 2. shown. 3. wield, installed. 4. sustained. 5. accepted, taken, sought, enshrined, worn. 6. stream. 7. deliberate. 8. supported, draw. 9. adopted, quipped with.
ਉਦਾਹਰਨਾ:
1. ਮੋਨੀ ਮੋਨਿ ਧਾਰੀ ॥ Raga Sireeraag 5, Asatpadee 27, 3:1 (P: 71).
ਆਪਿ ਦਇਆਲਿ ਦਇਆ ਪ੍ਰਭਿ ਧਾਰੀ ॥ Raga Maajh 4, 5, 4:1 (P: 95).
ਰਚਿ ਰਚਨਾ ਅਪਨੀ ਕਲ ਧਾਰੀ ॥ (ਵਰਤਾਈ). Raga Gaurhee 5, Sukhmanee 18, 8:9 (P: 288).
ਗੁਰਿ ਪੂਰੈ ਅਪਨੀ ਕਲ ਧਾਰੀ ਸਭ ਘਟ ਉਪਜੀ ਦਇਆ ॥ (ਵਰਤਾਈ). Raga Sorath 5, 39, 1:3 (P: 618).
2. ਪਾਰਬ੍ਰਹਮ ਪ੍ਰਭ ਕਿਰਪਾ ਧਾਰੀ ॥ Raga Gaurhee 5, 172, 1:2 (P: 200).
3. ਚੇਤਿ ਮਨਾ ਪਾਰਬ੍ਰਹਮੁ ਪਰਮੇਸਰੁ ਸਰਬ ਕਲਾ ਜਿਨਿ ਧਾਰੀ ॥ Raga Gaurhee 5, Chhant 3, 3:1 (P: 249).
ਹਰਿ ਸਿਮਰਨਿ ਧਾਰੀ ਸਭ ਧਰਨਾ ॥ (ਬਣਾਈ). Raga Gaurhee 5, Sukhmanee 1, 8:5 (P: 263).
4. ਆਪਿ ਸਤਿ ਸਤਿ ਸਭ ਧਾਰੀ ॥ Raga Gaurhee 5, Sukhmanee 17, 1:5 (P: 285).
5. ਗੁਣ ਵਿਹੂਣ ਮਾਇਆ ਮਲੁ ਧਾਰੀ ॥ Raga Aaasaa 4, 57, 3:1 (P: 367).
ਨਾਮ ਤੇਰੇ ਕੀ ਆਸ ਮਨਿ ਧਾਰੀ ॥ (ਭਾਵ ਰੱਖੀ). Raga Aaasaa 5, 69, 2:2 (P: 388).
ਅਬ ਓਟ ਧਾਰੀ ਪ੍ਰਭ ਮੁਰਾਰੀ ਸਰਬ ਸੁਖ ਹਰਿ ਨਾਇਓ ॥ (ਲਈ, ਧਾਰਨ ਕੀਤੀ). Raga Aaasaa 5, Chhant 8, 3:4 (P: 458).
ਤਾ ਤੇ ਮੋਹਿ ਧਾਰੀ ਓਟ ਗੋਪਾਲ ॥ (ਲਈ). Raga Dhanaasaree 5, 21, 1:1 (P: 676).
ਉਦਾਹਰਨ:
ਮੇਰੀ ਤੇਰੀ ਮੁੰਦ੍ਰਾ ਧਾਰੀ ॥ Raga Raamkalee 5, 13, 2:2 (P: 886).
ਉਦਾਹਰਨ:
ਨਾਨਕ ਗੁਰਮੁਖਿ ਨਾਮੁ ਅਮੋਲਕੁ ਜੁਗਿ ਜੁਗਿ ਅੰਤਰਿ ਧਾਰੀ ॥ (ਵਸਾਈ). Raga Saarang 1, 3, 4:2 (P: 1198).
ਨਾਮ ਧਾਰੀ ਸਰਨਿ ਤੇਰੀ ॥ (ਧਾਰਨ ਕਰਦਾ ਭਾਵ ਜਪਦਾ). Raga Kaliaan 5, 7, 1:1 (P: 1322).
6. ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਿ ਨਿਮਖ ਨ ਮਨ ਤੇ ਟਾਰੀ ਰੇ ॥ Raga Aaasaa 5, 134, 1:1 (P: 404).
7. ਗੁਰ ਕੈ ਬਚਨਿ ਰਿਦੈ ਧਿਆਨੁ ਧਾਰੀ ॥ Raga Soohee 5, 18, 1:1 (P: 740).
8. ਪੰਚ ਬੈਲ ਗਡੀਆ ਦੇਹ ਧਾਰੀ ॥ Raga Raamkalee 1, 11, 2:1 (P: 879).
9. ਚਰਨ ਕਮਲ ਹਿਰਦੈ ਨਿਤ ਧਾਰੀ ॥ Raga Maaroo 5, Solhaa 14, 1:1 (P: 1085).

English Translation
(1) n.f. strips, line, streak. (2) suff. meaning wielder, wearer, bearer such as ਖੜਗਧਾਰੀ, ਜਟਾਧਾਰੀ.

Mahan Kosh Encyclopedia

ਵਿ. ਧਾਰਿਤ. ਧਾਰਣ ਕੀਤਾ, ਕੀਤੀ. “ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ.” (ਸੁਖਮਨੀ) 2. ਅੰਗੀਕਾਰ ਕੀਤੀ. “ਸਾਈ ਸੁਹਾਗਣਿ ਠਾਕੁਰ ਧਾਰੀ.” (ਓਅੰਕਾਰ) 3. ਨਾਮ/n. ਡੋਰੀ. ਤੰਦਾਂ ਨੂੰ ਮਿਲਾਕੇ ਵੱਟਿਆ ਡੋਰਾ. “ਪਉਣ ਹੋਵੈ ਸੂਤਧਾਰੀ.” (ਆਸਾ ਮਃ ੧) 4. ਮਨੌਤ. ਅਹੰਤਾ. “ਬਿਨਸੈ ਅਪਨੀ ਧਾਰੀ.” (ਸੋਰ ਮਃ ੫) 5. ਸੰ. धारिन्. ਵਿ. ਧਾਰਣ ਵਾਲਾ। 6. ਤਿੱਖੀ ਧਾਰਾ (ਬਾਢ) ਵਾਲਾ। 7. ਨਾਮ/n. ਤੇਜ਼ ਸ਼ਸਤ੍ਰ। 8. ਨਦੀ. ਨਦ. ਦਰਿਆ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits