Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏẖaram. 1. ਧਾਰਮਿਕ ਜਾਂ ਨੈਤਿਕ ਗੁਣ, ਭਲਾਈ, ਨੇਕੀ ਚੰਗੇ ਕਰਮ, ਪੁੰਨ ਕਰਮ। 2. ਧਰਮੀ। 3. ਮਜ੍ਹਬ, ਦੀਨ। 4. ਨਿਯਮ, ਨਿਆਂ। 5. ਕਰਮ (ਭਾਵ)। 6. ਧਰਮ ਰਾਜ। 7. ਵਰਨਾਸ਼੍ਰਮ ਦੇ ਨੀਯਤ ਕੀਤੇ ਫਰਜ਼, ਕਰਮ। 8. ਅਕੀਦਾ, ਵਿਸ਼ਵਾਸ਼। 9. ਸ਼ਾਸ਼ਤਰਾਂ ਅਨੁਸਾਰ ਜੀਵਨ ਵਿਚ ਪ੍ਰਾਪਤੀ ਦੇ ਮੰਨੇ ਗਏ ਚਾਰ ਪਦਾਰਥਾਂ ਵਿਚੋਂ ਇਕ; ਇਹ ਚਾਰ ਪਦਾਰਥ ਹਨ: ਧਰਮ, ਅਰਥ, ਕਾਮ ਤੇ ਮੋਖ ਇਥੇ ਧਰਮ ਤੋਂ ਭਾਵ ਹੈ ਆਪਣੇ ਨਿਯਮਾਂ ਵਿਚ ਪੱਕਾ ਹੋਣਾ। 10. ਧਾਰਮਕ, ਧਰਮ ਵਲੋਂ ਨਿਰਧਾਰਤ ਕੀਤੇ ਹੋਏ। 1. righteousness, faith, piety. 2. religious, pious. 3. moral faith, piety, religious act. 4. principle, rule; justice. 5. actions. 6. righteous Judge. 7. faith, all religious ceremonies. 8. faith. 9. according to Shastras one of the four sought for things in life. 10. religious.
ਉਦਾਹਰਨਾ:
1. ਮੰਨੈ ਧਰਮ ਸੇਤੀ ਸਨਬੰਧੁ ॥ Japujee, Guru Nanak Dev, 14:3 (P: 3).
ਸਾਧ ਰੇਣ ਮਜਨ ਸਭਿ ਧਰਮ ॥ (ਸ਼ੁਭ ਕਰਮ). Raga Gaurhee 5, 91, 3:2 (P: 183).
ਸਭਿ ਅਰਥਾ ਸਭਿ ਧਰਮ ਮਿਲੇ ਮਨਿ ਚਿੰਦਿਆ ਸੋ ਫਲੁ ਪਾਇਆ ਰਾਮ ॥ Raga Aaasaa 4, Chhant 9, 6:2 (P: 443).
2. ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥ Raga Maajh 1, Vaar 2, Salok, 2, 2:4 (P: 138).
3. ਸਾਧ ਕੈ ਸੰਗ ਦ੍ਰਿੜੈ ਸਭਿ ਧਰਮ ॥ Raga Gaurhee 5, Sukhmanee 7, 4:7 (P: 271).
ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ ॥ Raga Sorath 5, 53, 2:1 (P: 622).
ਸਗਲ ਧਰਮ ਮਹਿ ਊਤਮ ਧਰਮ ॥ Raga Basant 5, 9, 3:1 (P: 1182).
4. ਸਤਿਗੁਰੁ ਧਰਤੀ ਧਰਮ ਹੈ ਤਿਸੁ ਵਿਚਿ ਜੇਹਾ ਕੋ ਬੀਜੇ ਤੇਹਾ ਫਲੁ ਪਾਏ ॥ Raga Gaurhee 4, Vaar 7ਸ, 4, 1:1 (P: 302).
ਸਾਚ ਧਰਮ ਕੀ ਕਰਿ ਦੀਨੀ ਵਾਰਿ ॥ (ਨਿਆਂ). Raga Aaasaa 5, Asatpadee 1, 2:1 (P: 430).
5. ਬਹੁ ਬਿਧਿ ਧਰਮ ਨਿਰੂਪੀਐ ਕਰਤਾ ਦੀਸੈ ਸਭ ਲੋਇ ॥ Raga Gaurhee Ravidas, Asatpadee 1, 2:1 (P: 346).
6. ਗਾਵਨ੍ਹ੍ਹਿ ਤੁਧਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮ ਦੁਆਰੇ ॥ Raga Aaasaa 1, Sodar, 1, 1:4 (P: 347).
ਲੇਖਾ ਧਰਮ ਭਇਆ ਤਿਲ ਪੀੜੇ ਘਾਣੀ ਰਾਮ ॥ (ਧਰਮ ਰਾਜ ਦਾ). Raga Bihaagarhaa 5, Chhant 7, 2:2 (P: 546).
7. ਕਰਮ ਧਰਮ ਸਚੁ ਸਾਚਾ ਨਾਉ ॥ Raga Aaasaa 1, 14, 2:1 (P: 353).
ਸਰਬ ਧਰਮ ਮਾਨੋ ਤਿਹ ਕੀਏ ਜਿਹ ਪ੍ਰਭ ਕੀਰਤਿ ਗਾਈ ॥ Raga Raamkalee 9, 2, 2:2 (P: 902).
8. ਰਖੁ ਧਰਮ ਭਰਮ ਬਿਦਾਰਿ ਮਨ ਤੇ ਉਧਰੁ ਹਰਿ ਨਿਰੰਕਾਰ ॥ Raga Goojree 5, Asatpadee 2, 5:2 (P: 508).
9. ਧਰਮ ਅਰਥ ਕਾਮ ਸਭਿ ਪੂਰਨ ਮਨਿ ਚਿੰਦੀ ਇਛ ਪੁਜਾਏ ॥ Raga Soohee 5, Chhant 11, 4:4 (P: 785).
ਅਰਥ ਧਰਮ ਕਾਮ ਮੋਖ ਕਾ ਦਾਤਾ ॥ Raga Bilaaval 5, 17, 3:1 (P: 806).
10. ਬੰਧਨ ਕਰਮ ਧਰਮ ਹਉ ਕਰਤਾ ॥ Raga Bhairo 5, 41, 2:2 (P: 1147).

SGGS Gurmukhi-English Dictionary
[Sk. n.] Righteousness, piety, religious observance
SGGS Gurmukhi-English Data provided by Harjinder Singh Gill, Santa Monica, CA, USA.

English Translation
n.m. religion, faith, theo9logical system, belief, creed; duty, devotion; right, righteousness, justice; moral or ethical code or standard, morality, ethics; spiritualis, honesty, integrity.

Mahan Kosh Encyclopedia

ਸੰ. धर्म्म. ਨਾਮ/n. ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ.{1172} “ਸਭ ਕੁਲ ਉਧਰੀ ਇਕ ਨਾਮ ਧਰਮ.” (ਸਵੈਯੇ ਸ੍ਰੀ ਮੁਖਵਾਕ ਮਃ ੫) 2. ਸ਼ੁਭ ਕਰਮ. “ਨਹਿ ਬਿਲੰਬ ਧਰਮੰ, ਬਿਲੰਬ ਪਾਪੰ.” (ਸਹਸ ਮਃ ੫) “ਸਾਧ ਕੈ ਸੰਗਿ ਦ੍ਰਿੜੈ ਸਭਿ ਧਰਮ.” (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ. ਦੇਖੋ- ਧਰਮ ਅਧਰਮ। 3. ਮਜ਼ਹਬ. ਦੀਨ. “ਸੰਤ ਕਾ ਮਾਰਗ ਧਰਮ ਦੀ ਪਉੜੀ.” (ਸੋਰ ਮਃ ੫) 4. ਪੁਨ੍ਯਰੂਪ. “ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ.” (ਮਃ ੪ ਵਾਰ ਗਉ ੧) 5. ਰਿਵਾਜ. ਰਸਮ. ਕੁਲ ਅਥਵਾ- ਦੇਸ਼ ਦੀ ਰੀਤਿ। 6. ਫ਼ਰਜ਼. ਡ੍ਯੂਟੀ। 7. ਨ੍ਯਾਯ. ਇਨਸਾਫ਼। 8. ਪ੍ਰਕ੍ਰਿਤਿ. ਸੁਭਾਵ। 9. ਧਰਮਰਾਜ. “ਅਨਿਕ ਧਰਮ ਅਨਿਕ ਕੁਮੇਰ.” (ਸਾਰ ਅ: ਮਃ ੫) 10. ਧਨੁਸ. ਕਮਾਣ. ਚਾਪ। 11. ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। 12. ਦੇਖੋ- ਧਰਮਅੰਗ। 13. ਦੇਖੋ- ਉਪਮਾ.

Footnotes:
{1172} (ਮਹਾਭਾਰਤ, ਸਾਂਤਿ ਪਰਵ, ਅ: ੧੦੯, ਸ਼: ੧੨).


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits