Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖan. 1. ਪਤਨੀ, ਇਸਤ੍ਰੀ। 2. ਦੌਲਤ, ਪੈਸਾ ਮਾਇਆ। 3. ਸਰੀਰ (ਰੂਪੀ ਇਸਤ੍ਰੀ)। 4. ਸਲਾਹਣ ਯੌਗ। 5. ਵਾਹ, ਚੰਗੀ। 1. bride, wife. 2. wealth. 3. body (wife). 4. praise worthy. 5. what type of. ਉਦਾਹਰਨਾ: 1. ਜੇ ਧਨ ਕੰਤਿ ਨ ਭਾਵਈ ਤ ਸਭਿ ਅਡੰਬਰ ਕੂੜੁ ॥ Raga Sireeraag 1, 13, 4:3 (P: 19). ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥ Raga Soohee 3, Vaar 9ਸ, 3, 3:1 (P: 788). 2. ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਨ ਜੋਬਨ ਸਿਉ ਚਿਤੁ ॥ Raga Sireeraag 1, Pahray 1, 3:1 (P: 75). ਧਨ ਭੂਮਿ ਕਾ ਜੋ ਕਰੈ ਗੁਮਾਨੁ ॥ Raga Gaurhee 5, Sukhmanee 12, 1:7 (P: 278). 3. ਜਾ ਸਾਥੀ ਉਠੀ ਚਲਿਆ ਤਾ ਧਨ ਖਾਕੂ ਰਾਲਿ ॥ Raga Sireeraag 5, 93, 1:2 (P: 50). ਧਨ ਕਹੈ ਤੂ ਵਸੁ ਮੈ ਨਾਲੇ ॥ Raga Maaroo 5, Solhay, 2, 7:1 (P: 1073). 4. ਧਨ ਧੰਨੁ ਗੁਰੂ ਨਾਨਕੁ ਸਮਦਰਸੀ ਜਿਨਿ ਨਿੰਦਾ ਉਸਤਤਿ ਤਰੀ ਤਰਾਂਤਿ ॥ Raga Malaar 4, 5, 4:2 (P: 1264). 5. ਪਿਰੁ ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ ॥ Salok, Farid, 31:2 (P: 1379).
|
SGGS Gurmukhi-English Dictionary |
[1. Sk. n. 2. n. e. adj.] 1. wealth, property, 2 (from Sk. Dhanikā) woman 3. blessed (from Sk. Dhanya)
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.m. wealth, money, lucre, riches, pelf, capital, funds, assets, property; affluence, opulence. (2) adj. plus, positive; prep. (maths) plus. (3) n.f. bride, wife, female.
|
|