Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏev. 1. ਦੇਵਤੇ। 2. ਪ੍ਰਭੂ, ਵਾਹਿਗੁਰੂ, ਜੋਤੀ ਸਰੂਪ ਕਰਤਾਰ। 3. ਦੇਵ ਮੂਰਤ, ਠਾਕੁਰ। 1. gods, deities. 2. The Lord, O Divine Guru. 3. stone god. ਉਦਾਹਰਨਾ: 1. ਆਖਹਿ ਦਾਨਵ ਆਖਿਹ ਦੇਵ ॥ Japujee, Guru Nanak Dev, 26:17 (P: 6). ਉਦਾਹਰਨ: ਨ ਦੇਵ ਦਾਨਵਾ ਨਰਾ ॥ Raga Maajh 1, Vaar 13, Salok, 1, 2:1 (P: 143). 2. ਸਾਧੂ ਸੰਗੁ ਮਸਕਤੇ ਤੂਠੈ ਪਾਵਾ ਦੇਵ ॥ Raga Sireeraag 5, 75, 3:2 (P: 44). ਦੇਵ ਕਰਹੁ ਦਇਆ ਮੋਹਿ ਮਾਰਗਿ ਲਾਵਹੁ ਜਿਤੁ ਭੈ ਬੰਧਨ ਤੂਟੈ ॥ (ਹੇ ਪ੍ਰਕਾਸ਼ ਰੂਪੀ ਹਰੀ). Raga Aaasaa, Kabir, 1, 1:1 (P: 475). 3. ਬਾਹਿਰ ਦੇਵ ਪਖਾਲੀਅਹਿ ਜੇ ਮਨੁ ਧੋਵੈ ਕੋਇ ॥ Raga Goojree 1, 1, 2:1 (P: 489).
|
SGGS Gurmukhi-English Dictionary |
[P. n.] God
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. deity, god, angle; see ਦੇ1.
|
Mahan Kosh Encyclopedia |
ਸੰ. देव्. ਧਾ. ਖੇਡਣਾ, ਕ੍ਰੀੜਾ ਕਰਨਾ। 2. ਨਾਮ/n. ਦੇਵਤਾ. ਸੁਰ. “ਨਾਮ ਧਿਆਵਹਿ ਦੇਵ ਤੇਤੀਸ.” (ਸਵੈਯੇ ਮਃ ੩ ਕੇ) ਦੇਖੋ- ਲੈਟਿਨ Deus. 3. ਗੁਰੂ. “ਦੇਵ, ਕਰਹੁ ਦਇਆ ਮੋਹਿ ਮਾਰਗਿ ਲਾਵਹੁ.” (ਆਸਾ ਕਬੀਰ) 4. ਰਾਜਾ। 5. ਮੇਘ. ਬੱਦਲ। 6. ਪੂਜ੍ਯ ਦੇਵਤਾ ਦੀ ਮੂਰਤਿ. “ਬਾਹਰਿ ਦੇਵ ਪਖਾਲੀਐ ਜੇ ਮਨ ਧੋਵੈ ਕੋਇ.” (ਗੂਜ ਮਃ ੧) 7. ਪਾਰਬ੍ਰਹਮ. ਕਰਤਾਰ। 8. ਪਾਰਸੀਆਂ ਦੇ ਧਰਮਗ੍ਰੰਥ ਜੰਦ ਵਿੱਚ ਦੇਵ ਦਾ ਅਰਥ ਅਸੁਰ ਹੈ। 9. ਦੇਖੋ- ਦੇਉ 3 ਅਤੇ 4. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|