Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏīnā. 1. ਦਿਤਾ, ਪ੍ਰਦਾਨ ਕੀਤਾ। 2. ਗਰੀਬਾਂ/ਨਿਮਾਣਿਆਂ ਦਾ। 3. ਦਿੱਤਾ, ਸਹਾਇਕ ਕਿਰਿਆ। 1. given. 2. meek, poor. 3. auxiliary verb, gave.
ਉਦਾਹਰਨਾ:
1. ਲੜਿ ਲੀਨੇ ਲਾਏ ਨਉ ਨਿਧਿ ਪਾਏ ਨਾਉ ਸਰਬਸੁ ਠਾਕੁਰਿ ਦੀਨਾ ॥ Raga Sireeraag 5, Chhant 2, 5:5 (P: 80).
2. ਦੀਨਾ ਨਾਥੁ ਸਰਬ ਸੁਖਦਾਤਾ ॥ Raga Gaurhee 1, 12, 4:3 (P: 154).
ਏਕੁ ਨਿਵਾਹੂ ਰਾਮ ਨਾਮਿ ਦੀਨਾ ਕਾ ਪ੍ਰਭੁ ਨਾਥ ॥ Raga Aaasaa 5, Asatpadee 2, 5:2 (P: 431).
3. ਸਗਲ ਬਿਆਧਿ ਕੈ ਵਸਿ ਕਰਿ ਦੀਨਾ ॥ Raga Soohee 5, Asatpadee 1, 6:1 (P: 759).
ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨ ਦੀਨਾ ਧਾਕੁ ॥ Raga Bilaaval 5, 104, 1:2 (P: 825).

Mahan Kosh Encyclopedia

ਦਿੱਤਾ. ਦੀਆ. “ਘੋਲਿ ਘੁਮਾਈ ਲਾਲਨਾ ਗੁਰਿ ਮਨੁ ਦੀਨਾ.” (ਤੁਖਾ ਛੰਤ ਮਃ ੫) 2. ਦੀਨ ਦਾ. ਦੀਨ ਦੀ. “ਬਿਨਉ ਸੁਨਹੁ ਇਕ ਦੀਨਾ.” (ਤੁਖਾ ਛੰਤ ਮਃ ੫)
3. ਨਾਮ/n. ਜਿਲਾ ਫ਼ਿਰੋਜ਼ਪੁਰ, ਤਸੀਲ ਮੋਗਾ, ਥਾਣਾ ਨਿਹਾਲ ਸਿੰਘ ਵਾਲਾ ਵਿੱਚ ਇੱਕ ਪਿੰਡ. ਇਸ ਦੇ ਪਾਸ ਹੀ ਦੱਖਣ ਵੱਲ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰਦ੍ਵਾਰਾ “ਲੋਹਗੜ੍ਹ” ਨਾਮ ਤੋਂ ਪ੍ਰਸਿੱਧ ਹੈ. ਦਰਬਾਰ ਸੁੰਦਰ ਬਣਿਆ ਹੋਇਆ ਹੈ, ਜਿਸ ਦੀ ਸੇਵਾ ਰਿਆਸਤ ਫਰੀਦਕੋਟ ਨੇ ਕਰਵਾਈ ਹੈ. ਮਹਾਰਾਜਾ ਰਣਜੀਤ ਸਿੰਘ ਵੱਲੋਂ ਕ਼ਰੀਬ ਦੋ ਸੌ ਘੁਮਾਉਂ ਜ਼ਮੀਨ ਗੁਰਦ੍ਵਾਰੇ ਦੇ ਨਾਮ ਹੈ. ਮੇਲਾ ਮਾਘੀ ਨੂੰ ਹੁੰਦਾ ਹੈ. ਰੇਲਵੇ ਸਟੇਸ਼ਨ ਰਾਮਪੁਰਾਫੂਲ ਤੋਂ ੧੮ ਮੀਲ ਉੱਤਰ ਅਤੇ ਜੈਤੋ ਸਟੇਸ਼ਨ ਤੋਂ ੧੮ ਮੀਲ ਪੂਰਵ ਹੈ.
ਕਈ ਲੇਖਕਾਂ ਨੇ ਲਿਖਿਆ ਹੈ ਕਿ “ਜਫਰਨਾਮਾ” ਲੋਹਗੜ੍ਹ ਤੋਂ ਦਸ਼ਮੇਸ਼ ਨੇ ਲਿਖਕੇ ਔਰੰਗਜ਼ੇਬ ਨੂੰ ਭੇਜਿਆ ਸੀ, ਪਰ ‘ਜਫਰਨਾਮਾ’ ਤੋਂ ਮਲੂਮ ਹੋਂਦਾ ਹੈ ਕਿ ਇਸ ਦੇ ਲਿਖਣ ਸਮੇਂ ਕਲਗੀਧਰ ਕਾਂਗੜ ਵਿਰਾਜਦੇ ਸਨ.{1146} ਦੇਖੋ- ਜਫਰਨਾਮਾ ਸਾਹਿਬ ਅਤੇ ਦਯਾਲਪੁਰਾ। 4. ਸੰ. ਚੂਹੀ. ਮੂਸ਼ਿਕਾ.

Footnotes:
{1146} ਦੇਖੋ- ਬੈਤ 58.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits