Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏar(i). 1. ਦਰਗਾਹ ਵਿਚ। 2. ਦਰਵਾਜ਼ੇ ਤੇ। 3. ਟੋਲੀ, ਸਮੂਹ। 4. ਵਾਰੋ ਵਾਰੀ, ਦਰਜਾ ਬਦਰਜਾ। 5. ਵਿਚ, ਅੰਦਰ। 6. ਚੱਕੀ ਦੀ ਕਿੱਲੀ ਦਾ ਨਾਲ ਵਾਲਾ ਹਿੱਸਾ ਵੇਖੋ 'ਦਰ'। 1. court, Lord's court. 2. at gate/door. 3. group. 4. stage by stage, turn by turn. 5. in. 6. central axil.
ਉਦਾਹਰਨਾ:
1. ਪੰਚੇ ਸੋਹਹਿ ਦਰਿ ਰਾਜਾਨੁ ॥ Japujee, Guru Nanak Dev, 16:3 (P: 3).
ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ ॥ (ਉਸ ਦਰਗਾਹ ਵਿਚ). Raga Sireeraag 1, 4, 1:2 (P: 15).
2. ਕੋਟਿ ਤੇਤੀਸ ਸੇਵਕਾ ਸਿਧ ਸਾਧਿਕ ਦਰਿ ਖਰਿਆ ॥ (ਦਰਵਾਜੇ ਤੇ). Raga Sireeraag 5, 72, 4:1 (P: 42).
ਰਾਜਨੁ ਜਾਣਹਿ ਆਪਣਾ ਦਰਿ ਘਰਿ ਠਾਕ ਨ ਹੋਇ ॥ (ਘਰ ਦੇ ਦਰਵਾਜ਼ੇ ਤੇ ਠਾਕ/ਅਟਕਾ/ਰੁਕਾਵਟ ਨਾ ਹੋਵੇ॥). Raga Sireeraag 1, Asatpadee 6, 8:2 (P: 57).
ਸਭਿ ਸਹੀਆ ਸਹੁ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ ॥ (ਦਰਵਾਜੇ ਤੇ). Raga Vadhans 1, 3, 1:9 (P: 558).
ਕਹਾ ਭਇਓ ਦਰਿ ਬਾਂਧੇ ਹਾਥੀ ਖਿਨ ਮਹਿ ਭਈ ਪਰਾਈ ॥ Raga Dhanaasaree, Naamdev, 1, 3:3 (P: 693).
3. ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ ॥ (ਸ਼ਬਦਾਰਥ ਇਥੇ ਵੀ ਅਰਥ 'ਦਰ' ਤੇ ਕਰਦਾ ਹੈ). Japujee, Guru Nanak Dev, 27:7 (P: 6).
4. ਦਰਿ ਕੂਚ ਕੂਚਾ ਕਰਿ ਗਏ ਅਵਰੇ ਭਿ ਚਲਣਹਾਰ ॥ (ਕੂਚ ਦਰ ਕੂਚ) (ਵਾਰੋ ਵਾਰੀ ਚਲੇ ਗਏ). Raga Sireeraag 1, Asatpadee 17, 3:2 (P: 64).
5. ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ ॥ Raga Maajh 1, Vaar 10:4 (P: 142).
ਤੂੰ ਦੇਖਹਿ ਥਾਪਿ ਉਥਾਪਿ ਦਰਿ ਬੀਨਾਈਐ ॥ (ਨਜ਼ਰ/ਨਿਗਰਾਨੀ ਹੇਠ/ਅੰਦਰ). Raga Soohee 1, Asatpadee 4, 3:2 (P: 752).
ਊਪਰਿ ਦਰਿ ਅਸਮਾਨਿ ਪਇਆਲਿ ॥ (ਅੰਦਰ ਵਿਚ). Raga Malaar 1, 6, 2:1 (P: 1256).
6. ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ ॥ Raga Maajh 1, Vaar 11, Salok, 1, 1:4 (P: 142).

SGGS Gurmukhi-English Dictionary
[Var.] From Dara
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕ੍ਰਿ. ਵਿ. ਵਿੱਚ. ਭੀਤਰ “ਨਾਨਕ ਦਰਿ ਦੀਦਾਰਿ ਸਮਾਇ.” (ਮਃ ੧ ਵਾਰ ਰਾਮ ੧) 2. ਦਰਵਾਜ਼ੇ ਪੁਰ. “ਬਿਆ ਦਰੁ ਨਾਹੀ, ਕੈ ਦਰਿ ਜਾਉ?” (ਸ੍ਰੀ ਮਃ ੧) 3. ਦਰਬਾਰ ਵਿੱਚ. “ਹਰਿ ਦਰਿ ਸੋਭਾ ਪਾਇ.” (ਮਲਾ ਮਃ ੩) 4. ਦਫ਼ਤਰ ਦੇ. “ਧਰਮਰਾਇ ਦਰਿ ਕਾਗਦ ਫਾਰੇ.” (ਜੈਤ ਮਃ ੪) 5. ਸੰ. ਨਾਮ/n. ਕੰਦਰਾ. ਗੁਫਾ. ਖੋਹ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits