Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧarikutī. 1. ਤਿੰਨਾਂ ਗੁਣਾਂ ਦੀ ਗੁੰਝਲ। 2. ਤਿੰਨਾਂ ਗੁਣਾਂ। 3. ਮੱਥੇ ਤੇ ਪਈ ਤਿਊੜੀ (ਤਿੰਨ ਲਕੀਰਾਂ) ਜੋ ਵਿਅਕਤੀ ਦੀ ਖਿਝ ਦਾ ਪ੍ਰਗਟਾ ਹਨ (ਦਰਪਣ)। 1. bond of three qualities. 2. confluence of three qualities. 3. frown.
ਉਦਾਹਰਨਾ:
1. ਕਿਉ ਗੁਰ ਬਿਨੁ ਤ੍ਰਿਕੁਟੀ ਛੁਟਸੀ ਸਹਜਿ ਮਿਲਿਐ ਸੁਖੁ ਹੋਇ ॥ Raga Sireeraag 1, 12, 3:2 (P: 18).
ਗੁਰ ਪਰਸਾਦੀ ਤ੍ਰਿਕੁਟੀ ਛੂਟੈ ਚਉਥੈ ਪਦਿ ਲਿਵ ਲਾਈ ॥ Raga Raamkalee 3, Asatpadee, 2, 17:1 (P: 909).
2. ਤ੍ਰਿਕੁਟੀ ਸੰਧਿ ਮੈ ਪੇਖਿਆ ਘਟ ਹੂ ਘਟ ਜਾਗੀ ॥ Raga Bilaaval, Kabir, 11, 2:1 (P: 857).
3. ਤੀਨਿ ਨਦੀ ਤਹ ਤ੍ਰਿਕੁਟੀ ਮਾਹਿ ॥ (ਜੋ ਖਿਝ ਵਿਚ ਰਹਿੰਦੇ ਹਨ, ਉਹ ਮਾਇਆ ਦੀਆਂ ਤਿੰਨ ਗੁਣਾਂ ਦੀਆਂ ਨਦੀਆਂ ਵਿਚ ਗੋਤੇ ਖਾਂਦੇ ਹਨ). Raga Gaurhee, Kabir, Vaar, 5:3 (P: 344).
ਮਾਥੈ ਤ੍ਰਿਕੁਟੀ ਦ੍ਰਿਸਟਿ ਕਰੂਰਿ ॥ Raga Aaasaa 5, 96, 1:1 (P: 394).

SGGS Gurmukhi-English Dictionary
[1. Sk. n.] 1. the place between the eyebrows. 2. conditions created by the three modes (gunas) i.e. rajas, tamas and sattva
SGGS Gurmukhi-English Data provided by Harjinder Singh Gill, Santa Monica, CA, USA.

English Translation
n.f. middle of forehead just above the eyebrows; triad, trinity.

Mahan Kosh Encyclopedia

ਨਾਮ/n. ਤਿਉੜੀ. ਮੱਥੇ ਪਏ ਤਿੰਨ ਵਲ. “ਮਾਥੈ ਤ੍ਰਿਕੁਟੀ ਦ੍ਰਿਸਟਿ ਕਰੂਰ.” (ਆਸਾ ਮਃ ੫) 2. ਤਿੰਨ ਗੁਣਾਂ ਦੀ ਗੁੰਝਲ. “ਗੁਰ ਮਿਲਿ ਛੁਟਕੀ ਤ੍ਰਿਕੁਟੀ ਰੇ.” (ਦੇਵ ਮਃ ੫) 3. ਤਿੰਨ ਦੇਵਤਿਆਂ ਦੀ ਉਪਾਸਨਾ. “ਬ੍ਰਹਮਾ ਬਿਸਨੁ ਮਹੇਸ ਤ੍ਰੈ ਮੂਰਤਿ ×× ਗੁਰੁਪਰਸਾਦੀ ਤ੍ਰਿਕੁਟੀ ਛੂਟੈ.” (ਰਾਮ ਅ: ਮਃ ੩) 4. Trinity. ਤਸਲੀਸ. ਤ੍ਰਿਮੂਰਤਿ. ਖ਼ੁਦਾ, ਰੂਹ਼ਉਲ ਕ਼ੁਦਸ{1083} ਅਤੇ ਖ਼ੁਦਾ ਦਾ ਪੁਤ੍ਰ (ਈ਼ਸਾ). 5. ਸੰ. ਤ੍ਰਿਕੂਟਚਕ੍ਰ. ਦੋਹਾਂ ਭੌਹਾਂ ਦੇ ਮਧ੍ਯ ਦਾ ਅਸਥਾਨ.

Footnotes:
{1083} ਇਸ ਦਾ ਅਰਥ ਹੈ ਪਵਿਤ੍ਰ ਰੂਹ਼ (Holy Ghost). ਇਸਲਾਮ ਅਤੇ ਈਸਾਈਆਂ ਦੇ ਧਰਮਗ੍ਰੰਥਾਂ ਵਿੱਚ ਇਹ ਜਬਰਾਈਲ ਫ਼ਰਿਸ਼ਤੇ ਦਾ ਹੀ ਨਾਮ ਹੈ. ਇਸੇ ਨੇ ਮਰੀਅਮ ਨੂੰ ਖ਼ੁਦਾ ਦਾ ਸੁਨੇਹਾ ਪਹੁਚਾਇਆ ਸੀ ਕਿ ਤੂੰ ਗਰਭ ਧਾਰਨ ਕਰੇਂਗੀ ਅਤੇ ਮੁਹੰਮਦ ਸਾਹਿਬ ਨੂੰ ਹਿਰਾ ਪਹਾੜ ਦੀ ਕੰਦਰਾ ਵਿੱਚ ਖ਼ੁਦਾ ਵੱਲੋਂ ਪੈਗ਼ੰਬਰ ਹੋਣ ਦਾ ਪੈਗ਼ਾਮ ਦਿੱਤਾ ਸੀ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits