Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧin(i). 1. ਉਸ ਨੇ। 2. ਤ੍ਰੈ, ਤੀਨ। 3. ਉਸ ਪਾਸੇ। 4. ਘਾਹ, ਤ੍ਰਿਣ। 5. ਇੰਨਾਂ/ਉਨ੍ਹਾਂ ਨੇ। 1. he, they, it. 2, three. 3. that direction. 4. straw, blade of grass. 5. they, those.
ਉਦਾਹਰਨਾ:
1. ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ Japujee, Guru Nanak Dev, 5:3 (P: 2).
ਤਿਨਿ ਬਿਨੁ ਬਾਣੈ ਧਨਖੁ ਚਢਾਈਐ ਇਹੁ ਜਗੁ ਬੇਧਿਆ ਭਾਈ ॥ (ਭਾਵ ਉਸ ਮਾਇਆ ਨੇ). Raga Gaurhee, Kabir, 46, 3:1 (P: 333).
2. ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥ Japujee, Guru Nanak Dev, 30:1 (P: 7).
ਥਾਲ ਵਿਚ ਤਿਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥ Mundaavanee 5, 1:1 (P: 1429).
3. ਹਉ ਪੰਥੁ ਦਸਾਈ ਨਿਤ ਖੜੀ ਕੋਈ ਪ੍ਰਭੁ ਦਸੇ ਤਿਨਿ ਜਾਉ ॥ Raga Sireeraag 4, 68, 1:1 (P: 41).
4. ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮੁ ॥ Raga Gaurhee 5, Sukhmanee 23, 2:5 (P: 294).
5. ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ ॥ Raga Vadhans 1, 3, 1:2 (P: 557).
ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥ Raga Aaasaa, Dhanaa, 2, 2:1 (P: 487).

SGGS Gurmukhi-English Dictionary
[P. pro.] That, by him, var. from Tina
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਪੜਨਾਂਵ/pron. ਉਨ੍ਹਾਂ ਨੇ. ਤਿਨ੍ਹਾਂ ਨੇ। 2. ਤਿਸ ਨੇ. ਉਸ ਨੇ. “ਧੁਰ ਕੀ ਬਾਣੀ ਆਈ। ਤਿਨਿ ਸਗਲੀ ਚਿੰਤ ਮਿਟਾਈ.” (ਸੋਰ ਮਃ ੫) 3. ਕ੍ਰਿ. ਵਿ. ਤਿਧਰ. ਉਸ ਪਾਸੇ. “ਹਉ ਪੰਥ ਦਸਾਈ ਨਿਤ ਖੜੀ ਕੋਈ ਪ੍ਰਭੁ ਦਸੇ ਤਿਨਿ ਜਾਉ.” (ਸ੍ਰੀ ਮਃ ੪) 4. त्रीणि- ਤ੍ਰੀਣਿ. ਤਿੰਨ. “ਤਿਨਿ ਚੇਲੇ ਪਰਵਾਣੁ.” (ਜਪੁ) “ਥਾਲ ਵਿਚਿ ਤਿਨਿ ਵਸਤੂ ਪਈਓ.” (ਮੁੰਦਾਵਣੀ) 5. ਤ੍ਰਿਣ ਮੇਂ. “ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮ.” (ਸੁਖਮਨੀ) ਬਣ ਵਿੱਚ, ਤ੍ਰਿਣ ਵਿੱਚ, ਪਰਬਤ ਵਿੱਚ ਪਾਰਬ੍ਰਹਮ ਵ੍ਯਾਪਕ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits