Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧās. 1. ਤਿਸ/ਉਸ ਦੇ। 2. ਸੁਆਮੀ, ਮਾਲਕ (ਮਹਾਨ ਕੋਸ਼); ਖਜਾਨਾ(ਸ਼ਬਦਾਰਥ, ਨਿਰਣੇ, ਦਰਪਣ)। 3. ਮੈਂਨੂੰ, ਉਸਨੂੰ । 1. his. 2. Lord, Master, treasure. 3. to me/him.
ਉਦਾਹਰਨਾ:
1. ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਣ ਤਾਸ ॥ Raga Sireeraag 1, 9, 4:3 (P: 17).
2. ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ. Raga Gaurhee 5, Baavan Akhree, 52:2 (P: 261).
3. ਕਿਆ ਹਮ ਕਿਰਮ ਕਿਆ ਕਰਮ ਕਮਾਵਹਿ ਮੂਰਖ ਮੁਗਧ ਰਖੇ ਪ੍ਰਭ ਤਾਸ ॥ Raga Kaanrhaa 4, 3, 3:1 (P: 1295).

SGGS Gurmukhi-English Dictionary
[P. pro.] Him, his, its
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਇੱਕ ਜ਼ਰਬਫ਼ਤ (ਜਰੀ ਨਾਲ ਬੁਣਿਆਂ) ਕਪੜਾ, ਜਿਸ ਦਾ ਤਾਣਾ ਰੇਸ਼ਮ ਦਾ ਅਤੇ ਬਾਣਾ ਜ਼ਰੀ ਦੀ ਤਾਰਾਂ ਦਾ ਹੁੰਦਾ ਹੈ. “ਤਾਸ ਬਾਦਲਾ ਚਮਕ ਮਹਾਨੇ.” (ਗੁਪ੍ਰਸੂ) 2. ਸੰ. ਤ੍ਵੇਸ਼. ਵਿ. ਭਯੰਕਰ. ਡਰਾਵਣਾ. “ਤਾਸ ਨੇਜੇ ਢੁਲੈਂ ਘੋਰ ਬਾਜੇ ਬਜੈਂ ਰਾਮ ਲੀਨੇ ਦਲੈਂ ਆਨ ਢੂਕੇ.” (ਰਾਮਾਵ) 3. ਫ਼ਾ. ਅਤੇ ਅ਼. [طاس-تاس] ਨਾਮ/n. ਥਾਲ। 4. ਪਿਆਲਾ. ਦੇਖੋ- ਫ੍ਰੈਂਚ tasse. ਪੱਛਮੀ ਪੰਜਾਬੀ ਵਿੱਚ ਪਿਆਲੇ ਨੂੰ ਟਾਸ ਆਖਦੇ ਹਨ। 5. ਫ਼ਾ. [تاش] ਤਾਸ਼. ਸਾਥੀ. ਸੰਗੀ। 6. ਹ਼ਿੱਸੇਦਾਰ। 7. ਸ੍ਵਾਮੀ. ਮਾਲਿਕ. “ਦੁਖਭੰਜਨ ਗੁਣਤਾਸ.” (ਬਾਵਨ) 8. ਦੇਖੋ- ਤਾਸੁ। 9. ਸਿੰਧੀ. ਪ੍ਯਾਸ. ਤ੍ਰਿਸ਼ਾ (ਤ੍ਰਿਖਾ). 10. ਪੱਤਿਆਂ ਦੀ ਇੱਕ ਖੇਡ Playing-card. ਇਸ ਦੇ ਚਾਰ ਰੰਗ ਅਤੇ ੫੨ ਪੱਤੇ ਹੁੰਦੇ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits