Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧān. ਸੁਰ, ਅਲਾਪ। melody, tune, musical sound.
ਉਦਾਹਰਨ:
ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ ॥ Raagmaalaa 1:24 (P: 1430).

SGGS Gurmukhi-English Dictionary
[1. n. 2. P. n.] 1. (from Sk. Tāna) warp. 2. tune
SGGS Gurmukhi-English Data provided by Harjinder Singh Gill, Santa Monica, CA, USA.

English Translation
n.f. tune, musical tone, lilt.

Mahan Kosh Encyclopedia

ਸੰ. ਨਾਮ/n. ਤਾਣਨ ਦਾ ਭਾਵ. ਫੈਲਾਉ. ਵਿਸ੍ਤਾਰ. ਦੇਖੋ- ਤਨ੍‌ ਧਾ। 2. ਸੁਰਾਂ (ਸ੍ਵਰਾਂ) ਦਾ ਵਿਸ੍ਤਾਰ. ਸੰਗੀਤ ਅਨੁਸਾਰ ਖੜਜ (ਸ਼ੜਜ) ਤੋਂ ਨਿਖਾਦ (ਨਿਸ਼ਾਦ) ਅਤੇ ਨਿਸ਼ਾਦ ਤੋਂ ਸ਼ੜਜ ਸ੍ਵਰ ਨੂੰ ਜਾਣ ਆਉਣ ਦਾ ਪ੍ਰਕਾਰ. ਸੰਗੀਤਦਾਮੋਦਰ ਦੇ ਮਤ ਅਨੁਸਾਰ ੪੯ ਤਾਨਾਂ ਹਨ, ਸੰਗੀਤਸਾਰ ਦੇ ਲੇਖ ਅਨੁਸਾਰ ੮੪ ਹਨ, ਪਰੰਤੂ ਪ੍ਰਸ੍ਤਾਰ ਰੀਤਿ ਨਾਲ ਜਿਵੇਂ- ਛੰਦ ਅਨੰਤ ਹਨ ਤਿਵੇਂ- ਹੀ ਸ੍ਵਰਪ੍ਰਸ੍ਤਾਰ ਕਰਕੇ ਤਾਨਾਂ ਭੀ ਅਨੰਤ ਹਨ. ਜੇ ਤਾਨਾਂ ਦਾ ਮੁਖ ਨਿਯਮ ਵਿਚਾਰੀਏ ਤਦ ਦੋ ਹੀ ਪ੍ਰਧਾਨ ਤਾਨਾਂ ਹਨ, ਅਰਥਾਤ- ਆਰੋਹੀ ਅਤੇ ਅਵਰੋਹੀ. ਉੱਪਰ ਨੂੰ ਜਾਣਾ ਆਰੋਹੀ, ਅਤੇ ਹੇਠ ਵੱਲ ਆਉਣਾ ਅਵਰੋਹੀ ਹੈ.
ਆਰੋਹੀ ਅਵਰੋਹੀ ਤਾਨਾਂ ਦੇ ਸੰਗੀਤ ਵਿੱਚ ਸੱਤ ਪ੍ਰਧਾਨ ਭੇਦ ਇਹ ਲਿਖੇ ਹਨ:-
ਆਰਚਿਕ- ਇੱਕ ਸ੍ਵਰ ਦੀ.{1054}
ਗਾਥਿਕ- ਦੋ ਸ੍ਵਰ ਦੀ.
ਸਾਮਿਕ- ਤਿੰਨ ਸ੍ਵਰ ਦੀ.
ਸ੍ਵਰਾਂਤਰ- ਚਾਰ ਸ੍ਵਰ ਦੀ.
ਓੜਵ- ਪੰਜ ਸ੍ਵਰ ਦੀ.
ਸ਼ਾੜਵ- ਛੀ ਸ੍ਵਰ ਦੀ.
ਸੰਪੂਰਣ- ਸੱਤ ਸ੍ਵਰ ਦੀ.
ਸੰਗੀਤ ਗ੍ਰੰਥਾਂ ਵਿੱਚ ਤਾਨ ਦੇ ਦੋ ਭੇਦ ਹੋਰ ਭੀ ਥਾਪੇ ਹਨ. ਇੱਕ ਸ਼ੁੱਧ ਤਾਨ, ਜਿਸ ਵਿੱਚ ਸਿੱਧੇ ਸੁਰ ਲੱਗਣ. ਜੈਸੇ- ਸ਼ ਰ ਗ ਮ ਪ ਧ ਨ. ਦੂਜੀ ਕੂਟਤਾਨ, ਜਿਸ ਵਿੱਚ ਟੇਢੇ ਸੁਰ ਹੋਣ, ਯਥਾ- ਸ਼ ਗ ਰ, ਮ ਧ ਪ ਆਦਿ.{1055}
“ਬਾਜਾ ਮਾਣੁ ਤਾਣੁ ਤਜਿ ਤਾਨਾ.” (ਰਾਮ ਮਃ ੫)
3. ਤਾਲ ਦੇ “ਸਮ” ਨੂੰ ਭੀ ਪੰਜਾਬੀ ਵਿੱਚ ਤਾਨ ਆਖਦੇ ਹਨ. “ਤਾਨ ਸਮੇ ਗੁਰੁ ਅਹੋ! ਉਚਾਰੀ.” (ਗੁਪ੍ਰਸੂ) 4. ਤੰਤੂਆਂ (ਤੰਦਾਂ) ਦਾ ਤਾਣਾ. ਬੁਣਨ ਲਈ ਤਣਿਆ ਹੋਇਆ ਸੂਤ. ਦੇਖੋ- ਤਾਨੁ। 5. ਪੜਨਾਂਵ/pron. ਤਾਂ ਨੇ. ਤਿਸ ਨੇ. “ਮਧੁ ਕੈਟਭ ਤਾਨ ਮਰੇ.” (ਕ੍ਰਿਸਨਾਵ) 6. ਤ੍ਰਾਣ (ਰਖ੍ਯਾ) ਅੰਦਰ ਆਏ (ਸ਼ਰਣਾਗਤ) ਲਈ ਭੀ ਤਾਨ ਸ਼ਬਦ ਵਰਤਿਆ ਹੈ. ਦੇਖੋ- ਤ੍ਰਾਣ. “ਤਾਨ ਕੋ ਸੁਖ ਦੀਅੰ.” (ਵਰਾਹ) 7. ਤਾਣ. ਬਲ. ਦੇਖੋ- ਤਾਨਿ.

Footnotes:
{1054} ਇੱਕ ਸੁਰ ਤੋਂ ਦੂਜੇ ਸੁਰ ਤਕ ਜਾਣਾ, ਜਿਵੇਂ- ਸ਼ੜਜ ਤੋਂ ਰਿਸ਼ਭ ਅਤੇ ‘ਰਿਸ਼ਭ’ ਤੋਂ ਸ਼ੜਜ; ਅਰ ਸੁਰ ਦੀ ਸ਼੍ਰੁਤੀਆਂ ਵਿੱਚ ਧੁਨਿ ਦਾ ਕੰਪ ਅਤੇ ਗਤਿ ਹੋਣ ਤੋਂ ਇੱਕੇ ਸੁਰ ਵਿੱਚ ਭੀ ਤਾਨ ਹੋ ਸਕਦੀ ਹੈ.
{1055} ਤਾਨ ਸ਼ਬਦ ਦਾ ਅੰਗ੍ਰੇਜ਼ੀ tune ਅਤੇ tone ਨਾਲ ਮੁਕਾਬਲਾ ਕਰੋ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits