Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧapāvas(u). ਨਿਬੇੜਾ, ਨਿਆਂ, ਇਨਸਾਫ। justice, settlement. ਉਦਾਹਰਨ: ਗਲਾ ਉਪਰਿ ਤਪਾਵਸੁ ਨ ਹੋਈ ਵਿਸੁ ਖਾਧੀ ਤਤਕਾਲ ਮਰਿ ਜਾਏ ॥ Raga Gaurhee 4, Vaar 15, Salok, 4, 1:6 (P: 308).
|
SGGS Gurmukhi-English Dictionary |
[P. n.] Justice, scrutiny
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਤਪਾਵਸ) ਨਾਮ/n. ਨਿਆਉਂ. ਇਨਸਾਫ਼. ਪੁਰਾਣੇ ਸਮੇਂ “ਦਿਵ੍ਯਨ੍ਯਾਯ” (ordeal) ਹੋਇਆ ਕਰਦਾ ਸੀ, ਅਰਥਾਤ- ਤੱਤੇ ਤੇਲ ਵਿੱਚ ਹੱਥ ਪਾਕੇ, ਅੱਗ ਨਾਲ ਲਾਲ ਲੋਹੇ ਦੇ ਗੋਲੇ ਉਠਾਕੇ ਅਤੇ ਅੱਗ ਵਿੱਚ ਪ੍ਰਵੇਸ਼ ਕਰਕੇ ਜੋ ਬੇਦਾਗ ਰਹੇ ਉਹ ਸੱਚਾ, ਅਰ ਜਿਸ ਨੂੰ ਅੱਗ ਦਾ ਦੁੱਖ ਵ੍ਯਾਪੇ ਉਹ ਝੂਠਾ. ਇਸ ਤੋਂ ਹੀ ਨ੍ਯਾਯ ਲਈ “ਤਪਾਵਸ” ਸ਼ਬਦ ਹੋ ਗਿਆ. ਦੇਖੋ- ਦਿਵ੍ਯ 9। 2. ਅ਼. [تفحُّص] ਤਫ਼ਹ਼ੁਸ. ਤਹ਼ਿਕ਼ੀਕ਼ਾਤ. ਖੋਜ. ਨਿਰਣਾ. “ਕਰਣੀ ਉਪਰਿ ਹੋਇ ਤਪਾਵਸੁ.” (ਮਃ ੧ ਵਾਰ ਸਾਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|