Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧanā. 1. ਤਨ, ਸਰੀਰ। 2. ਪੁਤਰ। 1. body. 2. sons, off spring. ਉਦਾਹਰਨਾ: 1. ਸਗਲ ਸਮਗ੍ਰੀ ਜਾ ਕਾ ਤਨਾ ॥ Raga Gaurhee 5, Sukhmanee 23, 6:3 (P: 294). 2. ਬਲਿ ਬਲਿ ਜੇ ਬਿਸਨ ਤਨਾ ਜਸੁ ਗਾਵੈ ॥ (ਵਿਸ਼ਨ ਦੇ ਪੁੱਤਰਾਂ ਦਾ ਭਾਵ ਸੰਤ ਜਨਾਂ ਦਾ). Raga Gaurhee, Kabir, Baavan Akhree, 37:3 (P: 342). ਭਲਊ ਭੂਹਾਲੁ ਤੇਜੋ ਤਨਾ ਨ੍ਰਿਪਤਿ ਨਾਥੁ ਨਾਨਕ ਬਰਿ ॥ Sava-eeay of Guru Amardas, 21:5 (P: 1396).
|
SGGS Gurmukhi-English Dictionary |
[1. n. 2. P. n.] (from Sk. Tanya) son. 2. (from Tana) body
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਤਣਿਆ. ਫੈਲਿਆ. ਦੇਖੋ- ਤਨਨਾ. “ਸਗਲ ਪਸਾਰਾ ਤੁਮ ਤਨਾ.” (ਮਾਰੂ ਸੋਲਹੇ ਮਃ ੫) 2. ਨਾਮ/n. ਵਿਸ੍ਤਾਰ. ਫੈਲਾਉ. “ਸਗਲ ਸਮਗ੍ਰੀ ਜਾਕਾ ਤਨਾ.” (ਸੁਖਮਨੀ) 3. ਫ਼ਾ. ਬਿਰਛ ਦਾ ਧੜ। 4. ਬਿਰਛ ਦੀ ਜ਼ਮੀਨ ਵਿੱਚ ਫੈਲੀ ਹੋਈ ਜੜ. ਪ੍ਰਤਾਨ। 5. ਤਨਯ (ਪੁਤ੍ਰ) ਦੀ ਥਾਂ ਭੀ ਤਨਾ ਸ਼ਬਦ ਆਇਆ ਹੈ। 6. ਨਿਘੰਟੁ ਵਿੱਚ ਤਨਾ ਦਾ ਅਰਥ ਧਨ ਹੈ. “ਸਰਣਿਸਹਾਈ ਸੰਤਹ ਤਨਾ.” (ਮਾਰੂ ਸੋਲਹੇ ਮਃ ੫) ਸੰਤਾਂ ਦਾ ਧਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|