Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧa-u. 1. ਤੈਨੂੰ। 2. ਤਾਂ, ਤਦ। 3. ਤੂੰ, ਤੈਂ ਨੇ। 4. ਤੇਰੀ। 5. ਉਸ, ਤਿਸ। 6. ਤਾਂ। 7. ਤਾਂ ਵੀ, ਫਿਰ ਵੀ। 8. ਤੇਰੇ ਕੋਲ। 1. to you. 2. only, then. 3. you. 4. your. 5. his. 6. have. 7. even then. 8. to you..
ਉਦਾਹਰਨਾ:
1. ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ ਪਾਈ ॥ Raga Aaasaa 4, So-Purakh, 2, 1:2 (P: 11).
ਤਉ ਭਾਣਾ ਤਾਂ ਤ੍ਰਿਪਤਿ ਅਘਾਇ ਰਾਮ ॥ Raga Vadhans 5, Chhant 1, 3:1 (P: 577).
2. ਕਰਿ ਚਾਨਣੁ ਸਾਹਿਬ ਤਉ ਮਿਲੈ ॥ Raga Sireeraag 1, 33, 2:2 (P: 25).
ਨਾਨਕ ਤਉ ਮੋਖੰਤਰੁ ਪਾਹਿ ॥ Raga Aaasaa 1, Vaar 13, Salok, 1, 2:6 (P: 470).
3. ਜੋ ਤਉ ਕੀਨੇ ਆਪਣੇ ਤਿਨਾ ਕੂੰ ਮਿਲਿਓਹਿ ॥ Raga Sireeraag 5, Chhant 3, 43:1 (P: 81).
ਜੀਉ ਮਹਿੰਜਾ ਤਉ ਮੋਹਿਆ ਕਦਿ ਪਸੀ ਜਾਨੀ ਤੋਹਿ ॥ Raga Maaroo 5, Vaar 2, Salok, 5, 1:2 (P: 1094).
4. ਤਉ ਕੁਦਰਤਿ ਕੀਮਤਿ ਨਹੀ ਪਾਇ ॥ Raga Gaurhee 1, 3, 1:2 (P: 152).
ਤਉ ਕਿਰਪਾ ਤੇ ਮਾਰਗੁ ਪਾਈਐ ॥ Raga Gaurhee 5, 83, 1:1 (P: 180).
ਤਉ ਕਾਰਣਿ ਸਾਹਿਬਾ ਰੰਗਿ ਰਤੇ ॥ (ਤੇਰੇ ਸਦਕਾ). Raga Aaasaa 1, 33, 1:1 (P: 358).
5. ਤਉ ਗੁਣ ਪਛਾਣਹਿ ਤਾ ਪ੍ਰਭੁ ਜਾਣਹਿ ਗੁਣਹ ਵਸਿ ਅਵਗਣ ਨਸੈ ॥ Raga Aaasaa 1, Chhant 1, 2:4 (P: 436).
ਉਦਾਹਰਨ:
ਜਾ ਕੈ ਪ੍ਰੇਮਿ ਪਦਾਰਥੁ ਪਾਈਐ ਤਉ ਚਰਣੀ ਚਿਤੁ ਲਾਈਐ ॥ Raga Tilang 1, 4, 3:3 (P: 722).
6. ਸਕਰ ਖੰਡੁ ਮਾਇਆ ਤਨਿ ਮੀਠੀ ਹਮ ਤਉ ਪੰਡ ਉਚਾਈ ਰੇ ॥ Raga Gaurhee 1, 16, 2:1 (P: 156).
ਉਦਾਹਰਨ:
ਓੁਆ ਕਾ ਮਰਮੁ ਓਹੀ ਪਰੁ ਜਾਨੈ ਓਹੁ ਤਉ ਸਦਾ ਅਬਿਨਾਸੀ ॥ Raga Gaurhee, Kabir, 52, 4:2 (P: 334).
ਤਉ ਭੀ ਮੇਰਾ ਮਨੁ ਨ ਪਤੀਆਰਾ ॥ Raga Aaasaa 5, 11, 1:2 (P: 373).
ਮੈ ਤਉ ਮੋਲਿ ਮਹਗੀ ਲਈ ਜੀਅ ਸਟੈ ॥ Raga Dhanaasaree Ravidas, 2, 1:2 (P: 694).
7. ਤਉ ਨ ਪੁਜਹਿ ਹਰਿ ਕੀਰਤਿ ਨਾਮਾ ॥ Raga Gond, Naamdev 1, 1:1 (P: 873).
8. ਤਉ ਮੈ ਆਇਆ ਸਰਨੀ ਆਇਆ ॥ Raga Soohee 5, 46, 1:1 (P: 746).

Mahan Kosh Encyclopedia

ਪੜਨਾਂਵ/pron. ਤੇਰਾ. ਤੇਰੇ. ਤੇਰੀ. “ਤਉ ਕਿਰਪਾ ਤੇ ਮਾਰਗਿ ਪਾਈਐ.” (ਗਉ ਮਃ ੫) “ਪਾਵ ਸੁਹਾਵੇ ਜਾ ਤਉ ਧਿਰਿ ਜੁਲਦੇ.” (ਵਾਰ ਰਾਮ ੨ ਮਃ ੫) 2. ਤੈਨੂੰ. ਤੁਝੇ. “ਜੋ ਤਉ ਭਾਵੈ, ਸੋਈ ਥੀਸੀ.” (ਸੋਪੁਰਖੁ) 3. ਤੈਂ. ਤੈਂਨੇ. “ਜੋ ਤਉ ਕੀਨੇ ਆਪਣੇ.” (ਸ੍ਰੀ ਛੰਤ ਮਃ ੫) 4. ਤਿਸ. “ਜਾਂਕੈ ਪ੍ਰੇਮ ਪਦਾਰਥੁ ਪਾਈਐ, ਤਉ ਚਰਨੀ ਚਿਤੁ ਲਾਈਐ.” (ਤਿਲੰ ਮਃ ੧) 5. ਤੂੰ. “ਸੁਨੀਅਤ ਪ੍ਰਭੁ ਤਉ ਸਗਲ ਉਧਾਰਨ.” (ਬਿਲਾ ਮਃ ੫) 6. ਕ੍ਰਿ. ਵਿ. ਤੋ. ਤਾਂ. “ਤੁਮ ਤਉ ਰਾਖਨਹਾਰ ਦਇਆਲ!” (ਧਨਾ ਮਃ ੫) 7. ਤਬ. “ਜੋਗ ਜੁਗਤਿ ਤਉ ਪਾਈਐ.” (ਸੂਹੀ ਮਃ ੧) 8. ਤਾਂਭੀ. ਤਊ. ਤਥਾਪਿ. ਤਾਹਮ. “ਤਉ ਨ ਪੁਜਹਿ ਹਰਿਕੀਰਤਿ ਨਾਮਾ.” (ਗੌਂਡ ਨਾਮਦੇਵ) “ਮਾਧਵੇ! ਤੁਮਨ ਤੋਰਹੁ, ਤਉ ਹਮ ਨਹੀ ਤੋਰਹਿ.” (ਸੋਰ ਰਵਿਦਾਸ) ਹੇ ਮਾਯਾ ਪਤਿ! ਜੇ ਆਪ ਪ੍ਰੀਤਿ ਤੋੜ ਭੀ ਲਓਂ, ਤਊ (ਤਾਂ ਭੀ) ਅਸੀਂ ਨਹੀਂ ਤੋੜਦੇ, ਕਿਉਂਕਿ- “ਤੁਮ ਸਿਉ ਤੋਰਿ ਕਵਨ ਸਿਉ ਜੋਰਹਿ?” ਦੇਖੋ- ਤੁਮਨ ਦਾ ਫੁਟਨੋਟ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits