Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Taᴺk(u). ਤੋਲ ਦੀ ਇਕ ਇਕਾਈ। unit of weight. ਉਦਾਹਰਨ: ਆਪੇ ਧਰਤੀ ਸਾਜੀਅਨੁ ਪਿਆਰੈ ਪਿਛੈ ਟੰਕੁ ਚੜਾਇਆ ॥ (ਭਾਵ ਪ੍ਰਭੂ ਰਚਨਾ ਦੀ ਸਮੁਚਤਾ ਦੇ ਸੰਦਰਭ ਵਿਚ ਧਰਤੀ ਬੜੀ ਨਿੱਕੀ ਹੈ). Raga Sorath 4, 4, 1:3 (P: 605).
|
SGGS Gurmukhi-English Dictionary |
[Sk. P. n.] Weight of four māsās, very small weight
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਚਾਰ ਮਾਸ਼ੇ ਦਾ ਵੱਟਾ. ਦੇਖੋ- ਟੰਕ. “ਧਰਿ ਤਾਰਾਜੀ ਅੰਬਰ ਤੋਲੀ ਪਿਛੈ ਟੰਕੁ ਚੜਾਈ.” (ਮਃ ੧ ਵਾਰ ਮਾਝ) ਚਾਰ ਮਾਸ਼ੇ ਦੇ ਵੱਟੇ ਨਾਲ ਸਾਰਾ ਖਗੋਲ ਤੋਲ ਲਵਾਂ. “ਆਪੇ ਧਰਤੀ ਸਾਜੀਅਨੁ ਪਿਆਰੈ, ਪਿਛੈ ਟੰਕੁ ਚੜਾਇਆ.” (ਸੋਰ ਮਃ ੪) ਧਰਤੀ ਜੇਹੀ ਵਡੀ ਚੀਜ ਨੂੰ ਟੰਕ ਨਾਲ ਤੋਲਣ ਤੋਂ ਭਾਵ ਹੈ ਕਿ ਰੱਬ ਦੇ ਤੋਲਾਂ ਨਾਲ ਇਹ ਬਹੁਤ ਛੋਟੀ ਅਤੇ ਤੁੱਛ ਹੈ। 2. ਤਕੜੀ ਤੋਲਣ ਸਮੇਂ ਦੋਹਾਂ ਪਲੜਿਆਂ ਦਾ ਸਮਾਨ ਵਜ਼ਨ ਕਰਨ ਲਈ ਹਲਕੇ ਪਾਸੇ ਪਾਇਆ ਬੋਝ. ਪਾਸੰਗ. ਪਾਸਕੂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|