Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Tīkā. 1. ਸ਼ੋ੍ਰਮਣੀ, ਮੁਖੀ। 2. ਅਰਥ, ਵਿਆਖਿਆ। 1. leading, superior most. 2. commentary, exegesis.
ਉਦਾਹਰਨਾ:
1. ਦਰਬਾਰਨ ਮਹਿ ਤੇਰੋ ਦਰਬਾਰਾ ਸਰਨ ਪਾਲਨ ਟੀਕਾ ॥ Raga Goojree 5, Asatpadee 1, 5:1 (P: 507).
2. ਮੁਖ ਤੇ ਪੜਤਾ ਟੀਕਾ ਸਹਿਤ ॥ Raga Raamkalee 5, 17, 1:1 (P: 887).

English Translation
n.m. injection, inoculation, vaccination; translation, annotate, prepare or write an exegesis or commentary (on).

Mahan Kosh Encyclopedia

ਨਾਮ/n. ਇਸਤ੍ਰੀਆਂ ਦੇ ਮੱਥੇ ਦਾ ਗਹਿਣਾ. ਟੀਕਤ। 2. ਤਿਲਕ. ਟਿੱਕਾ. “ਪੁਨ ਟੀਕਾ ਕੋ ਪੂਤ ਹਕਾਰਾ.” (ਚਰਿਤ੍ਰ ੨੫੯) ਰਾਜਤਿਲਕ ਲਈ ਪੁਤ੍ਰ ਬੁਲਾਇਆ। 3. ਯੁਵਰਾਜ. ਵਲੀਅ਼ਹਿਦ. ਟਿੱਕਾ, ਰਾਜਤਿਲਕ ਦਾ ਅਧਿਕਾਰੀ। 4. ਗ੍ਰੰਥ ਦੀ ਵ੍ਯਾਖ੍ਯਾ. ਸ਼ਰਹ਼. “ਮੁਖ ਤੇ ਪੜਤਾ ਟੀਕਾ ਸਹਿਤ.” (ਰਾਮ ਮਃ ੫) ਦੇਖੋ- ਟੀਕ੍‌ ਧਾ। 5. ਸਗਾਈ ਦੀ ਰਸਮ ਵੇਲੇ ਮੱਥੇ ਕੀਤਾ ਤਿਲਕ, ਅਤੇ ਉਸ ਸੰਬੰਧੀ ਰਸਮ. “ਜੋ ਰਾਵਰ ਕੋ ਨੰਦਨ ਨੀਕਾ। ਤਿਸ ਉਮੈਦ ਹੈ ਆਵਨ ਟੀਕਾ.” (ਗੁਪ੍ਰਸੂ) 6. ਵਿ. ਸ਼ਿਰੋਮਣਿ. ਮਖੀਆ. “ਸਰਨਪਾਲਨ ਟੀਕਾ.” (ਗੂਜ ਅ: ਮਃ ੫) ਸ਼ਰਣਾਗਤਾਂ ਦੀ ਪਾਲਨਾ ਕਰਨ ਵਾਲਿਆਂ ਵਿੱਚੋਂ ਮੁਖੀਆ। 7. ਸ਼ੀਤਲਾ ਆਦਿ ਰੋਗਾਂ ਤੋਂ ਰਖ੍ਯਾ ਲਈ ਉਨ੍ਹਾਂ ਦੇ ਚੇਪ ਤੋਂ ਕੀਤਾ ਲੋਦਾ. Vaccination.{1018} ਦੇਖੋ- ਸੀਤਲਾ ੩.

Footnotes:
{1018} Variola Vaccina ਅਰਥਾਤ Cow-pox.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits