Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jā-i. 1. ਜਾ ਸਕਦਾ। 2. ਜਾਵੇ (ਸਹਾਇਕ ਕ੍ਰਿਆ)। 3. ਜੰਮਦਾ, ਉਤਪਤਿ ਹੁੰਦਾ (ਦਰਪਨ); ਜਾਂਦਾ। 4. ਜਾਂਦਾ। 5. ਜਾ ਕੇ। 6. ਮਿਟੇ, ਦੂਰ ਹੋਇ। 7. ਚਲਾ ਜਾਣਾ। 8. ਥਾਂ, ਸਥਾਨ। 1. can be. 2. auxiliary verb. 3. born, takes birth; goes. 4. shall, auxiliary verb. 5. go; gone. 6. be wiped out, die, perish. 7. depart, goes away, passes away, lost. 9. place.
ਉਦਾਹਰਨਾ:
1. ਥਾਪਿਆ ਨ ਜਾਇ ਕੀਤਾ ਨ ਹੋਇ ॥ Japujee, Guru Nanak Dev, 5:1 (P: 2).
ਕਥਨੁ ਨ ਜਾਇ ਅਕਥੁ ਸੁਆਮੀ ਸਦਕੇ ਜਾਇ ਨਾਨਕ ਵਾਰਿਆ ॥ Raga Sireeraag 5, Chhant 3, 5:6 (P: 81).
2. ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥ Japujee, Guru Nanak Dev, 5:6 (P: 2).
ਨਾਨਕ ਗਇਆ ਜਾਪੈ ਜਾਇ ॥ (ਜਾਣਿਆ ਜਾਂਦਾ ਹੈ). Japujee, Guru Nanak Dev, 34:12 (P: 7).
3. ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥ (ਨਾ ਜਨਮੇਗਾ ਅਤੇ ਨਾ ਮਰੇਗਾ). Japujee, Guru Nanak Dev, 27:18 (P: 6).
ਉਦਾਹਰਨ:
ਪਿਰੁ ਰੀਸਾਲੂ ਨਉਤਨੋ ਸਾਚਉ ਮਰੈ ਨ ਜਾਇ ॥ (ਜਨਮਦਾ). Raga Sireeraag 1, Asatpadee 2, 4:2 (P: 54).
4. ਵਡਾ ਨ ਹੋਵੈ ਘਾਟਿ ਨ ਜਾਇ ॥ Raga Aaasaa 1, Sodar, 3, 2:4 (P: 9).
5. ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ ॥ Raga Sireeraag 1, 10, 2:1 (P: 17).
ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥ Raga Sireeraag 1, 24, 2:1 (P: 23).
6. ਮਨ ਰੇ ਸਚੁ ਮਿਲੈ ਭਉ ਜਾਇ ॥ Raga Sireeraag 1, 11, 1:1 (P: 18).
ਮਨ ਮੇਰੇ ਹਰਿ ਰਸੁ ਚਾਖੁ ਤਿਖ ਜਾਇ ॥ (ਮਿਟੇ, ਦੂਰ ਹੋਏ). Raga Sireeraag 3, 34, 1:1 (P: 26).
7. ਸੰਜੋਗੀ ਮਿਲ ਏਕਸੇ ਵਿਜੋਗੀ ਉਠਿ ਜਾਇ ॥ Raga Sireeraag 1, 11, 3:2 (P: 18).
ਸੂੰਞੀ ਦੇਹ ਡਰਾਵਣੀ ਜਾ ਜੀਉ ਵਿਚਹੁ ਜਾਇ ॥ (ਚਲਾ ਜਾਏ). Raga Sireeraag 1, 14, 1:2 (P: 19).
ਇਹੁ ਮਾਣਕੁ ਜੀਉ ਨਿਰਮੋਲੁ ਹੈ ਇਉ ਕਉਡੀ ਬਦਲੈ ਜਾਇ ॥ Raga Sireeraag 1, 22, 3:3 (P: 22).
ਦਿਨਸੁ ਚੜੈ ਫਿਰਿ ਆਥਵੈ ਰੈਣਿ ਸਬਾਇ ਜਾਇ ॥ (ਚਲੀ ਜਾਦੀ ਭਾਵ ਲੰਘ ਜਾਂਦੀ ਹੈ). Raga Sireeraag 3, 70, 1:1 (P: 41).
8. ਚਾਰੇ ਕੁੰਡਾ ਭਾਲੀਆ ਸਹ ਬਿਨੁ ਅਵਰੁ ਨ ਜਾਇ ॥ Raga Sireeraag 5, 89, 2:3 (P: 49).
ਸਚੇ ਸੇਤੀ ਰਤਿਆ ਦਰਗਹ ਬੈਸਣੁ ਜਾਇ ॥ (ਬੈਠਣ ਦੀ ਥਾਂ ਮਿਲਦੀ ਹੈ). Raga Sireeraag 5, 98, 3:2 (P: 52).

SGGS Gurmukhi-English Dictionary
[var.] Jāu
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕ੍ਰਿ. ਵਿ. ਜਾਕੇ. ਪਹੁਚਕੇ. “ਜਾਇ ਪੁਛਾ ਤਿਨ ਸਜਣਾ.” (ਸ੍ਰੀ ਮਃ ੪) 2. ਨਾਮ/n. ਉਤਪੱਤੀ. ਜਨਮ. “ਹੈ ਭੀ ਹੋਸੀ, ਜਾਇ ਨ ਜਾਸੀ.” (ਜਪੁ) ਹੈ, ਭਯਾ, ਹੋਸੀ, ਨਾ ਜਨਮੈ ਨ ਜਾਸੀ (ਮਰਸੀ). 3. ਜਾਵੇ. ਮਿਟੇ. “ਜਿਤੁ ਭਉ ਖਸਮ ਨ ਜਾਇ.” (ਮਃ ੨ ਵਾਰ ਆਸਾ) 4. ਜਾਂਦਾ. ਜਾਤਾ. “ਵਡਾ ਨ ਹੋਵੈ ਘਾਟਿ ਨ ਜਾਇ.” (ਸੋਦਰੁ) 5. ਫ਼ਾ. [جائے] ਜਾਯ. ਨਾਮ/n. ਜਗਾ. ਥਾਂ. “ਦੂਜੀ ਨਾਹੀ ਜਾਇ.” (ਵਾਰ ਆਸਾ) “ਦਰਗਹਿ ਮਿਲੈ ਤਿਸੈ ਹੀ ਜਾਇ.” (ਧਨਾ ਮਃ ੫) 6. ਦੇਖੋ- ਆਖੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits