Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Japmālā. ਮਾਲਾ, ਸਿਮਰਣੀ। rosary.
ਉਦਾਹਰਨ:
ਗੁਰਮਤਿ ਨਾਮ ਧਿਆਈਐ ਹਰਿ ਹਰਿ ਮਨਿ ਜਪੀਐ ਹਰਿ ਜਪਮਾਲਾ ॥ Raga Maalee Ga-orhaa 4, 5, 1:1 (P: 985).

Mahan Kosh Encyclopedia

ਜਪ ਕਰਨ ਦੀ ਮਾਲਾ. ਜਪਨੀ. ਸਿਮਰਨੀ. ਹਿੰਦੂਮਤ ਦੇ ਗ੍ਰੰਥਾਂ ਵਿੱਚ ਮਾਲਾ ਤਿੰਨ ਪ੍ਰਕਾਰ ਦੀ ਲਿਖੀ ਹੈ-
(ੳ) ਕਰਮਾਲਾ (ਅੰਗੁਲੀਆਂ ਉੱਪਰ ਗਿਣਤੀ ਕਰਨੀ)
(ਅ) ਵਰਣਮਾਲਾ (ਅ ਤੋਂ ਕ੍ਸ਼ ਤੀਕ ਅੱਖਰਾਂ ਨੂੰ ਮਾਲਾ ਕਲਪਨਾ, ਜਿਵੇਂ- ੳ ਤੋਂ ੜ ਤੀਕ ਗਿਣਤੀ ਲਈ ਅੱਖਰ ਥਾਪੀਏ).
(ੲ) ਅਕ੍ਸ਼ਮਾਲਾ (ਮਣਕਿਆਂ ਦੀ ਮਾਲਾ), ਜੋ ਰੁਦ੍ਰਾਕ੍ਸ਼, ਕਮਲ ਦੇ ਬੀਜ, ਹਾਥੀਦੰਦ, ਸ਼ੰਖ ਦੇ ਟੁਕੜੇ, ਮਨੁੱਖ ਦੇ ਦੰਦ,{950} ਚੰਦਨ, ਤੁਲਸੀ, ਮੋਤੀ, ਬਿਲੌਰ, ਮੂੰਗਾ, ਸੁਵਰਣ (ਸੋਨੇ) ਆਦਿ ਦੇ ਮਣਕਿਆਂ ਤੋਂ ਬਣਾਈਜਾਂਦੀ ਹੈ.
ਯੋਗਿਨੀਤੰਤ੍ਰ ਵਿੱਚ ਮਹਾਦੇਵ ਦਾ ਵਚਨ ਹੈ ਕਿ ਪੱਚੀ ਮਣਕਿਆਂ ਦੀ ਮਾਲਾ ਮੁਕਤਿਦਾਇਕ, ਸਤਾਈ ਦੀ ਪੁਸ਼੍ਟਿਕਾਰਕ, ਤੀਸ ਦੀ ਧਨਦਾਇਕ, ਪਚਾਸ ਦੀ ਮੰਤ੍ਰਸਿੱਧੀ ਕਰਨ ਵਾਲੀ ਅਤੇ ਇੱਕ ਸੌ ਅੱਠ ਮਣਕੇ ਦੀ ਸਰਵਸਿੱਧੀ ਦੇਣ ਵਾਲੀ ਹੈ.
ਤੰਤ੍ਰਸ਼ਾਸਤ੍ਰ ਵਿੱਚ ਲਿਖਿਆ ਹੈ ਕਿ-
अ आ इ ई उ ऊ ऋ ॠ लृ ॡ ऋ ए ऐ ओ औ अं अः क ख ग घ ङ। च छ ज झ ञ। ट ठ ड ढ ण।
त थ द ध न। प फ ब भ म। य र ल व शा प स ह क्ष. ਇਨ੍ਹਾਂ ਪੰਜਾਹ ਅੱਖਰਾਂ ਦਾ ਅਨੁਲੋਮ, ਪ੍ਰਤਿਲੋਮ (ਸਿੱਧਾ ਪੁਠਾ) ਪਾਠ ਕਰਨ ਤੋਂ ਸੌ ਗਿਣਤੀ ਹੁੰਦੀ ਹੈ. ਫੇਰ ਇਨ੍ਹਾਂ ਹੀ ਅੱਖਰਾਂ ਵਿੱਚੋਂ ਵਰਗਾਂ ਦੇ ਮੁੱਢ ਦਾ ਇੱਕ ਇੱਕ ਅੱਖਰ (अ क च ट त प य श) ਲੈਣ ਤੋਂ ਅੱਠ ਦੀ ਗਿਣਤੀ ਹੁੰਦੀ ਹੈ. ਇਸ ਹਿਸਾਬ ਸਰਵਮੰਤ੍ਰਮਈ ੧੦੮ ਮਣਕੇ ਦੀ ਮਾਲਾ ਹੈ.
ਇਹ ਭੀ ਲਿਖਿਆ ਹੈ ਕਿ ਇੱਕ ਇੱਕ ਰਾਸ਼ਿ ਦੇ ਨੌ ਨੌ ਅੱਖਰ ਹਨ, ਬਾਰਾਂ ਨਾਏਂ ੧੦੮ ਗਿਣਤੀ ਹੁੰਦੀ ਹੈ. ਹੋਰ ਪ੍ਰਕਾਰ ਦੱਸਿਆ ਹੈ ਕਿ ਇੱਕ ਇੱਕ ਨਛਤ੍ਰ (ਨਕ੍ਸ਼ਤ੍ਰ) ਦੇ ਚਾਰ ਚਾਰ ਅੱਖਰ ਹਨ, ਸਤਾਈ ਚੌਕੇ ੧੦੮ ਬਣਦੇ ਹਨ.
ਮੁਸਲਮਾਨਾਂ ਦੀ ਮਾਲਾ (ਤਸਬੀ) ਖ਼ੁਦਾ ਦੇ ੯੯ ਗੁਣਵਾਚਕ ਅਤੇ ਇੱਕ ਖਾਸ ਨਾਉਂ ਅੱਲਾ ਜਪਣ ਲਈ ੧੦੦ ਮਣਕੇ ਦੀ ਹੋਇਆ ਕਰਦੀ ਹੈ. “ਮਾਲਾ ਤਸਬੀ ਤੋੜਕੈ ਜਿਉਂ ਸਉ ਤਿਵੈ ਅਠੋਤਰ ਲਾਇਆ.” (ਭਾਗੁ) ਕਈ ਮੁਸਲਮਾਨ ਮੇਰੁ ਸਮੇਤ ੧੦੧ ਮਣਕੇ ਭੀ ਤਸਬੀ ਦੇ ਰਖਦੇ ਹਨ. ਦੇਖੋ- ਤਸਬੀ.
ਈਸਾਈਆਂ ਦੇ ਮਾਲਾ “ਰੋਜ਼ਰੀ” (Rosary) ਡੇਢ ਸੌ ਕਾਠ ਦੇ ਮਣਕਿਆਂ ਦੀ ਹੁੰਦੀ ਹੈ. ਹਰੇਕ ਦਸ ਛੋਟੇ ਮਣਕਿਆਂ ਪਿੱਛੋਂ ਇੱਕ ਵਡਾ ਮਣਕਾ ਹੁੰਦਾ ਹੈ. ਇਸ ਤਰਾਂ ੧੩੫ ਛੋਟੇ ਅਤੇ ੧੫ ਵਡੇ ਮਣਕੇ ਹੁੰਦੇ ਹਨ. ਛੋਟੇ ਮਣਕਿਆਂ ਤੇ Ave Maria (ਧਨ੍ਯ ਮੇਰੀ) ਅਤੇ ਵਡੇ ਮਣਕਿਆਂ ਉਤੇ Pater Noster (ਸਾਡਾ ਪਿਤਾ) ਜਾਪ ਹੁੰਦਾ ਹੈ.
ਪਚਵੰਜਾ ਮਣਕੇ ਦੀ ਮਾਲਾ ਭੀ ਈਸਾਈ ਰਖਦੇ ਹਨ, ਜਿਸ ਦਾ ਨਾਮ ਚੈਪਲੇਟ (Chaplet) ਹੈ. ਇਸ ਵਿੱਚ ਪੰਜਾਹ ਛੋਟੇ ਅਤੇ ਪੰਜ ਵਡੇ ਮਣਕੇ ਹੁੰਦੇ ਹਨ, ਅਰ ਉਨ੍ਹਾਂ ਉੱਤੇ ਨਾਮਸਿਮਰਣ ਦੀ ਉਹੀ ਰੀਤਿ ਹੈ, ਜੋ ਡੇਢ ਸੌ ਮਣਕੇ ਦੀ ਮਾਲਾ ਪੁਰ ਹੈ. ਰੋਮਨ ਕੈਥੋਲਿਕ (Roman Catholic) ਮਤ ਦੇ ਈਸਾਈਆਂ ਵਿੱਚ ਜਪਮਾਲਾ ਦਾ ਵਿਸ਼ੇਸ਼ ਪ੍ਰਚਾਰ ਹੈ.
ਸਿੱਖਧਰਮ ਵਿੱਚ ਗਿਣਤੀ ਨਾਲ, ਨਾਮਜਪ ਵਿਧਾਨ ਨਹੀਂ. “ਹਰਿਮਾਲਾ ਉਰ ਅੰਤਰਿ ਧਾਰੈ। ਜਨਮ ਮਰਣ ਕਾ ਦੂਖ ਨਿਵਾਰੈ.” (ਆਸਾ ਮਃ ੫) “ਹਿਰਦੈ ਜਪਨੀ ਜਪਉ ਗੁਣਤਾਸਾ.” (ਬਿਲਾ ਮਃ ੩ ਵਾਰ ੭) “ਮਨਿ ਜਪੀਐ ਹਰਿ ਜਪਮਾਲਾ.” (ਮਾਲੀ ਮਃ ੪) ਦੇਖੋ- ਚਾਰ ਮਾਲਾ.

Footnotes:
(ਜਪਮਾਲ)
{950} ਵਾਮ ਮਾਰਗੀ, ਸ਼ੇਰ ਦੀ ਖੱਲ ਉੱਪਰ ਬੈਠਕੇ ਮਨੁੱਖ ਦੇ ਦੰਦਾਂ ਦੀ ਮਾਲਾ ਨਾਲ ਜਪ ਕਰਨਾ ਫਲਦਾਯਕ ਮੰਨਦੇ ਹਨ. ਤੰਤ੍ਰ ਸ਼ਾਸਤ੍ਰ ਨੇ ਜਪਮਾਲਾ ਦਾ ਵਿਸ਼ੇਸ਼ ਨਿਰਣਾ ਇਉਂ ਕੀਤਾ ਹੈ- ਵਸ਼ਿ ਕਰਨ ਲਈ ਮੂੰਗੇ ਹੀਰੇ ਆਦਿ ਦੀ ਮਣਿ ਮਾਲਾ, ਆਕਰਸਣ ਲਈ ਮਸਤ ਹਾਥੀ ਦੇ ਦੰਦ ਦੀ ਮਾਲਾ, ਵਿਦ੍ਵੇਸ਼ਣ ਅਤੇ ਉੱਚਾਰਨ ਵਾਸਤੇ ਮਨੁੱਖ ਦੇ ਕੇਸਾਂ ਦਾ ਡੋਰ ਵਿੱਚ ਪਰੋਤੇ ਘੋੜੇ ਦੇ ਦੰਦਾਂ ਦੀ ਮਾਲਾ, ਮਾਰਣ ਲਈ ਮੁਰਦੇ ਦੇ ਦੰਦਾਂ ਦੀ ਮਾਲਾ, ਅਥਵਾ- ਗਧੇ ਦੇ ਦੰਦਾਂ ਦੀ ਮਾਲਾ, ਮਨੋਕਾਮਨਾ ਦੀ ਸਿੱਧਿ ਲਈ ਬਲੌਰ ਕੌਲ ਡੋਡੇ ਅਤੇ ਰੁਦ੍ਰਾਕ੍ਸ਼ ਦੀ ਮਾਲਾ ਉੱਤਮ ਹੈ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits