Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ja-ulā. 1. ਅੱਡ ਹੋਣਾ; ਬੰਧਨ (ਮਹਾਨ ਕੋਸ਼)। 2. ਨਿਰਲੇਪ, ਵੱਖਰਾ; ਘੇਰਨਾ (ਮਹਾਨ ਕੋਸ਼)। 3. ਨਠਣਾ, ਦੌੜਨਾ ਭਾਵ ਕਿਨਾਰੇ ਹੋਣਾ। 1. be seperated; entanglement (Mahan Kosh). 2. unattached; beseiged, surrounded (Mahan Kosh). 3. be away, be unattached.
ਉਦਾਹਰਨਾ:
1. ਕਹੁ ਨਾਨਕ ਭ੍ਰ੍ਰਮ ਕਟੇ ਕਿਵਾੜਾ ਬਹੁੜਿ ਨ ਹੋਈਐ ਜਉਲਾ ਜੀਉ ॥ Raga Maajh 5, 26, 4:3 (P: 102).
ਇਸੁ ਮਾਰੀ ਬਿਨੁ ਸਭੁ ਕਿਛੁ ਜਉਲਾ ॥ (ਦੌੜ ਜਾਣ ਵਾਲਾ ਅਰਥਾਤ ਨਾਸ ਹੋਣ ਵਾਲਾ). Raga Gaurhee 5, Asatpadee 5, 7:4 (P: 238).
2. ਨਿਤ ਸਾਰਿ ਸਮ੍ਹ੍ਹਾਲੇ ਸਭ ਜੀਅ ਜੰਤ ਹਰਿ ਵਸੈ ਨਿਕਟਿ ਸਭ ਜਉਲਾ ॥ Raga Kaanrhaa 4, Vaar 6:3 (P: 1315).
3. ਜਬ ਇਸ ਤੇ ਇਹੁ ਹੋਇਓ ਜਉਲਾ ॥ Raga Gaurhee 5, Asatpadee 1, 6:3 (P: 235).

SGGS Gurmukhi-English Dictionary
[n.] (from Ara. Jaulān) he who forsakes, renounces, relinquishes
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਫ਼ਾ. [جَولاں] ਜੌਲਾਨ. ਨਾਮ/n. ਬੰਧਨ. ਬੇੜੀ. “ਕਹੁ ਨਾਨਕ ਭ੍ਰਮ ਕਟੇ ਕਿਵਾੜਾ, ਬਹੁੜਿ ਨ ਹੋਈਐ ਜਉਲਾ ਜੀਉ.” (ਮਾਝ ਮਃ ੫) “ਇਸੁ ਮਾਰੀ ਬਿਨੁ ਸਭੁਕਿਛੁ ਜਉਲਾ.” (ਗਉ ਅ: ਮਃ ੫) ਸਭ ਕੁਝ ਬੰਧਨਰੂਪ ਹੈ। 2. ਅ਼. ਘੇਰਨਾ. ਵੇਸ਼੍ਟਨ ਕਰਨਾ. “ਹਰਿ ਵਸੈ ਨਿਕਟਿ, ਸਭ ਜਉਲਾ.” (ਮਃ ੪ ਵਾਰ ਕਾਨ) 3. ਦੌੜਨਾ. ਨੱਠਣਾ. ਭਾਵ- ਕਿਨਾਰੇ ਹੋਣਾ. “ਜਬ ਇਸ ਤੇ ਇਹੁ ਹੋਇਓ ਜਉਲਾ.” (ਗਉ ਅ: ਮਃ ੫) 4. ਵਿ. ਅਲਗ. ਵੱਖ. ਦੇਖੋ- ਉਦਾਹਰਣ ੨ ਨੰਬਰ ਦਾ. ਕਰਤਾਰ ਨੇੜੇ ਵਸਦਾ ਹੈ, ਅਤੇ ਸਭ ਤੋਂ ਨਿਰਲੇਪ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits