Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chīj(u). ਵਸਤ, ਪਦਾਰਥ.
ਉਦਾਹਰਨ:
ਏਕੁ ਚੀਜੁ ਮੁਝੈ ਦੇਹਿ ਅਵਰ ਜਹਰ ਚੀਜ ਨ ਭਾਇਆ ॥ Raga Malaar 1, Vaar 27ਸ, 1, 2:4 (P: 1291).

Mahan Kosh Encyclopedia

(ਚੀਜ) ਫ਼ਾ. [چِیز] ਨਾਮ/n. ਵਸਤੁ. ਪਦਾਰਥ. ਦ੍ਰਵ੍ਯ. “ਏਕੁ ਚੀਜੁ ਮੁਝੈ ਦੇਹਿ, ਅਵਰ ਜਹਰਚੀਜ ਨ ਭਾਇਆ.” (ਮਃ ੧ ਵਾਰ ਮਲਾ) 2. ਭੋਜਨ. ਅੰਨ. ਅਹਾਰ. “ਧਰਤੀ ਚੀਜੀ ਕਿ ਕਰੇ ਜਿਸੁ ਵਿਚਿ ਸਭੁ ਕਿਛੁ ਹੋਇ.” (ਮਃ ੨ ਵਾਰ ਮਾਝ) ਇਹ ਇਸ਼ਾਰਾ ਹੈ ਉਸ ਰਸਮ ਵੱਲ, ਜੋ ਯਗ੍ਯ ਵਿੱਚ ਪ੍ਰਿਥਿਵੀ ਨੂੰ ਅੰਨ ਦੀ ਬਲਿ ਅਰਪੀ ਜਾਂਦੀ ਹੈ. ਭਾਵ- ਇਹ ਹੈ ਕਿ ਜਿਵੇਂ- ਸਮੁੰਦਰ ਨੂੰ ਜਲਦਾਨ ਹੈ, ਤਿਵੇਂ- ਪ੍ਰਿਥਿਵੀ ਨੂੰ ਅੰਨਦਾਨ ਹੈ। 3. ਚੋਜ (ਖੇਲ-ਕੌਤਕ) ਦੀ ਥਾਂ ਭੀ ਚੀਜ ਸ਼ਬਦ ਆਇਆ ਹੈ. “ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ.” (ਵਾਰ ਆਸਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits