Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chakor. ਇਕ ਪੰਛੀ, ਪਹਾੜੀ ਤਿਤਰ, ਚਕੋਰ.
ਉਦਾਹਰਨ:
ਮਨਿ ਪ੍ਰੀਤਿ ਚੰਦ ਚਕੋਰ. Raga Bilaaval 5, Asatpadee 2, 6:2 (P: 838).

English Translation
n.m. Indian redlegged partridge, greek partridge, Allectoris graeca it is a lover of the moon in myth and poetry.

Mahan Kosh Encyclopedia

ਸੰ. ਨਾਮ/n. ਪਹਾੜੀ ਤਿੱਤਰ, ਜੋ ਲਾਲ ਟੰਗਾਂ ਵਾਲਾ ਹੁੰਦਾ ਹੈ. Greek partridge. ਇਸ ਦੀ ਕਵੀਆਂ ਨੇ ਚੰਦ੍ਰਮਾ ਨਾਲ ਪ੍ਰੀਤਿ ਦੱਸੀ ਹੈ. ਜ੍ਯੋਤਸ੍ਨਾਪ੍ਰਿਯ. “ਮਨ ਪ੍ਰੀਤਿ ਚੰਦ ਚਕੋਰ.” (ਬਿਲਾ ਅ: ਮਃ ੫) ਪੁਰਾਣੇ ਸਮੇਂ ਰਾਜੇ ਪ੍ਰੇਮ ਨਾਲ ਚਕੋਰ ਪਾਲਦੇ ਸਨ ਅਤੇ ਖਾਣ ਯੋਗ੍ਯ ਪਦਾਰਥ ਚਕੋਰ ਅੱਗੇ ਰਖਦੇ, ਜੇ ਚਕੋਰ ਤੇ ਉਨ੍ਹਾਂ ਨੂੰ ਵੇਖਕੇ, ਬੁਰਾ ਅਸਰ ਨਾ ਹੋਵੇ, ਤਦ ਖਾਂਦੇ ਸਨ. ਵਿਸ਼੍ਵਾਸ ਇਹ ਸੀ ਕਿ ਜੇ ਖਾਣੇ ਵਿੱਚ ਜ਼ਹਿਰ ਹੋਵੇ, ਤਦ ਚਕੋਰ ਦੇ ਦੇਖਣਸਾਰ ਨੇਤ੍ਰ ਲਾਲ ਹੋਜਾਂਦੇ ਹਨ ਅਰ ਤੁਰਤ ਮਰ ਜਾਂਦਾ ਹੈ, ਇਸੇ ਲਈ ਚਕੋਰ ਦਾ ਨਾਮ “ਵਿਸ਼ਦਰਸ਼ਨਮ੍ਰਿਤ੍ਯੁਕ” ਹੈ.
ਅਨੇਕ ਕਵੀਆਂ ਨੇ ਚਕੋਰ ਨੂੰ ਅੰਗਾਰ ਖਾਣ ਵਾਲਾ ਲਿਖਿਆ ਹੈ, ਜੇਹਾ ਕਿ- “ਚੁੰਚਨ ਚਾਪ ਚਹੂੰ ਦਿਸਿ ਡੋਲਤ ਚਾਰੁ ਚਕੋਰ ਅੰਗਾਰਨ ਭੋਰੈਂ.” (ਕੇਸ਼ਵ) ਇਸ ਦਾ ਮੂਲ ਇਹ ਹੈ ਕਿ ਚਕੋਰ ਰਿੰਗਣਜੋਤਿ (Glow-worm) ਖਾਇਆ ਕਰਦਾ ਹੈ, ਉਸ ਦੇ ਭੁਲੇਵੇਂ ਅੰਗਾਰ ਨੂੰ ਚੁਗਣ ਲਗ ਜਾਂਦਾ ਹੈ। 2. ਦੇਖੋ- ਚਿਤ੍ਰਪਦਾ ੨ ਅਤੇ ਸਵੈਯੇ ਦਾ ਰੂਪ ੧੧। 3. ਚੌਕੋਰ. ਦੇਖੋ- ਚੁਕੋਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits