Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gomṯī. ਇਕ ਨਦੀ ਜੋ ਸੈਦਪੁਰ (ਜਿਲਾ ਗਾਜ਼ੀਪੁਰ ਸੰਯੁਕਤ ਪ੍ਰਾਂਤ) ਦੇ ਸਥਾਨ ਉਤੇ ਗੰਗਾ ਨਾਲ ਜਾਂ ਰਲਦੀ ਹੈ. ਉਦਾਹਰਨ: ਹਜ ਹਮਾਰੀ ਗੋਮਤੀ ਤੀਰ ॥ Raga Aaasaa, Kabir, 13, 1:1 (P: 478).
|
SGGS Gurmukhi-English Dictionary |
[n.] The river Gomatī, which falls into the river Ganges
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਇੱਕ ਨਦੀ, ਜੋ ਯੂ. ਪੀ. ਵਿੱਚ ਪੀਲੀਭੀਤ ਜਿਲੇ ਵਿੱਚੋਂ ਸ਼ਾਹਜਹਾਨਪੁਰ ਦੀ ਝੀਲ ਤੋਂ ਨਿਕਲਕੇ ਖੇੜੀ, ਲਖਨਊ, ਜੌਨਪੁਰ ਆਦਿਕ ਵਿੱਚ ੫੦੦ ਮੀਲ ਵਹਿੰਦੀ ਹੋਈ ਸੈਦਪੁਰ ਦੇ ਮਕ਼ਾਮ ਜ਼ਿਲਾ ਗਾਜ਼ੀਪੁਰ ਵਿੱਚ) ਗੰਗਾ ਨਾਲ ਮਿਲ ਜਾਂਦੀ ਹੈ. ਇਸ ਦਾ ਦੂਜਾ ਨਾਉਂ ਵਾਸ਼ਿਸ਼੍ਠੀ ਭੀ ਹੈ. ਇਸ ਨਾਉਂ, ਦੀਆਂ ਹੋਰ ਭੀ ਕਈ ਨਦੀਆਂ ਹਨ.{782} “ਹਜ ਹਮਾਰੀ ਗੋਮਤੀ ਤੀਰ.” (ਆਸਾ ਕਬੀਰ) “ਗੋਮਤੀ ਸਹਸ ਗਊ ਦਾਨ ਕੀਜੈ.” (ਰਾਮ ਨਾਮਦੇਵ) 2. ਗੋਮੰਤ ਪਰਬਤ ਤੇ ਨਿਵਾਸ ਕਰਨ ਵਾਲੀ ਇੱਕ ਦੇਵੀ. Footnotes: {782} ਇੱਕ ਦ੍ਵਾਰਾਵਤੀ ਪਾਸ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|