Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gurmaᴺṯ. ਗੁਰੂ ਦਾ ਮੰਤਰ, ਗੁਰ ਉਪਦੇਸ. ਉਦਾਹਰਨ: ਹੁਕਮੇ ਜਪੈ ਨਿਰੋਧਰ ਗੁਰਮੰਤ ॥ Raga Raamkalee 5, Vaar 11, Salok, 5, 2:8 (P: 962). ਤੇਰੀ ਟੇਕ ਜਪਉ ਗੁਰਮੰਤ ॥ Raga Bhairo 5, 39, 2:2 (P: 1147). ਹਮਰੇ ਹਰਿ ਜਗਜੀਵਨਾ ਹਰਿ ਜਪਿਓ ਹਰਿ ਗੁਰਮੰਤ ॥ (ਗੁਰੂ ਦੇ ਉਪਦੇਸ ਦੁਆਰਾ). Raga Kaanrhaa 4, Vaar 6, Salok, 4, 1:1 (P: 1315).
|
Mahan Kosh Encyclopedia |
(ਗੁਰਮੰਤੁ, ਗੁਰਮੰਤ੍ਰ, ਗੁਰਮੰਤ੍ਰੜਾ) ਨਾਮ/n. ਗੁਰੁਮੰਤ੍ਰ, ਧਰਮ ਦਾ ਉਹ ਮੰਤ੍ਰ (ਮਹਾ ਵਾਕ੍ਯ), ਜੋ ਧਰਮ (ਮਜ਼ਹਬ) ਧਾਰਣ ਸਮੇਂ ਉਪਦੇਸ਼ ਕੀਤਾ ਜਾਂਦਾ ਹੈ. ਸਾਰੇ ਮਜਹਬੀ ਸ਼ਬਦਾਂ ਵਿੱਚੋਂ ਚੁਣਿਆ ਹੋਇਆ ਬੀਜਰੂਪ ਧਰਮ ਦਾ ਮੰਤ੍ਰ. ਸਿੱਖਧਰਮ ਅਨੁਸਾਰ “ਸਤਿਨਾਮ ਵਹਿਗੁਰੂ.” “ਜਿਨਿ ਜਪਿਓ ਗੁਰਮੰਤੁ.” (ਸ ਮਃ ੯) “ਚਲਤ ਬੈਸਤ ਸੋਵਤ ਜਾਗਤ ਗੁਰਮੰਤ੍ਰ ਰਿਦੈ ਚਿਤਾਰਿ.” (ਮਾਰੂ ਮਃ ੫) “ਗੁਰਮੰਤ੍ਰੜਾ ਚਿਤਾਰਿ ਨਾਨਕ ਦੁਖ ਨ ਥੀਵਈ.” (ਵਾਰ ਗੂਜ ੨ ਮਃ ੫) ਦੇਖੋ- ਵਾਹਗੁਰੂ ਅਤੇ ਵਾਹਿਗੁਰੂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|