Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gā-i. 1. ਗਾ ਕੇ, ਜਪ ਕੇ, ਗਾਈਏ। 2. ਗਊ। 3. ਗਾਉਣਾ, ਗਾਇਣ ਕਰਨਾ। 4. ਥਾਂ। 1. chanting, singing. 2. cow. 3. singing. 4. place(some scholars gives its meaning as 'cow'.
ਉਦਾਹਰਨਾ:
1. ਹਰਿ ਗੁਣ ਗਾਵਹਿ ਹਰਿ ਨਿਤ ਪੜਹਿ ਹਰਿ ਗੁਣ ਗਾਇ ਸਮਾਇ ॥ Raga Sireeraag 3, 37, 5:3 (P: 28).
ਕਵਨ ਸੁ ਬਿਧਿ ਜਿਤੁ ਰਾਮ ਗੁਣ ਗਾਇ ॥ Raga Gaurhee 5, 82, 1:1 (P: 180).
ਕਾਲੁ ਨ ਜੋਹਿ ਸਕੈ ਗੁਣ ਗਾਇ ॥ (ਗਾਉਣ ਨਾਲ). Raga Gaurhee 1, Asatpadee 14, 9:2 (P: 227).
2. ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥ Raga Maajh 1, Vaar 7ਸ 1, 2:1 (P: 141).
3. ਗਗੈ ਗੋਇ ਗਾਇ ਜਿਨਿ ਛੋਡੀ ਗਲੀ ਗੋਬਿੰਦੁ ਗਰਬਿ ਭਇਆ ॥ (ਗੋਇ ਬਾਣੀ). Raga Aaasaa 1, Patee, 7:1 (P: 432).
4. ਸਾਂਈ ਮੁਝ ਸਿਉ ਲਰਿ ਪਰਿਆ ਤੁਝੈ ਕਿਨ੍ਹ੍ਹਿ ਫੁਰਮਾਈ ਗਾਇ ॥ Salok, Kabir, 197:2 (P: 1375).

SGGS Gurmukhi-English Dictionary
[H. n.] Cow.
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਗਊ. ਗਾਂ. “ਹਕੁ ਪਰਾਇਆ ਨਾਨਕਾ, ਉਸੁ ਸੂਅਰੁ ਉਸੁ ਗਾਇ.” (ਮਃ ੧ ਵਾਰ ਮਾਝ) 2. ਗ੍ਰਾਮ. ਪਿੰਡ. “ਗਾਇ ਸਮੇਤ ਸਭੋ ਮਿਲ ਕੌਰਨ.” (ਕ੍ਰਿਸਨਾਵ) 3. ਗਾਇਨ. “ਗਗੈ, ਗੋਇ ਗਾਇ ਜਿਨਿ ਛੋਡੀ ਗਲੀ ਗੋਬਿਦੁ ਗਰਬਿ ਭਇਆ.” (ਆਸਾ ਪਟੀ ਮਃ ੧) ਜਿਸ ਨੇ ਕਰਤਾਰ ਦੀ ਗੋਇ (ਬਾਣੀ) ਗਾਉਣੋਂ ਛੱਡੀ ਹੈ, ਉਹ ਗੱਲਾਂ ਵਿੱਚ ਗੋਵਿਦੁ (ਵੇਦਵੇੱਤਾ) ਹੋਣ ਦਾ ਅਭਿਮਾਨੀ ਹੋਇਆ ਹੈ। 4. ਪ੍ਰਿਥਿਵੀ. ਭੂਮਿ। 5. ਗਾਇਨ ਕਰਕੇ. ਗਾਕੇ. “ਨਾਨਕ ਕਹਿਤ ਗਾਇ ਕਰੁਨਾਮੈ.” (ਗਉ ਮਃ ੯) 6. ਫ਼ਾ. [گاہ] ਗਾਹ. ਜਗਾ. ਥਾਂ. “ਤੁਝੈ ਕਿਨਿ ਫਰਮਾਈ ਗਾਇ?” (ਸ. ਕਬੀਰ) ਤੈਨੂੰ ਕਿਸ ਨੇ ਇਹ ਥਾਂ ਦੱਸੀ ਹੈ?

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits