Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖarī. 1. ਬਹੁਤ। 2. ਖੜੋਤੀ ਭਾਵ ਪਈ। 3. ਸ਼ੁਧ, ਭਾਵ ਸੁਹਿਰਦ ਰੂਪ ਵਿਚ ਦਿੱਤੀ ਹੋਈ, ਭਲੀ, ਚੰਗੀ ਸਚੀ। 1. very. 2. grown. 3. true, good.
ਉਦਾਹਰਨਾ:
1. ਸਾ ਧਨ ਖਰੀ ਸੁਹਾਵਣੀ ਜਿਨਿ ਪਿਰੁ ਜਾਤਾ ਸੰਗਿ ॥ Raga Sireeraag 1, Asatpadee 6, 6:1 (P: 57).
2. ਐਸੀ ਬੇਦਨ ਉਪਜਿ ਖਰੀ ਭਈ ਵਾ ਕਾ ਅਉਖਧੁ ਨਾਹੀ ॥ Raga Sorath, Bheekhann, 1, 2:2 (P: 659).
3. ਸਾਚਾ ਸਾਹਿਬੁ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ॥ Raga Raamkalee, Guru Nanak Dev, Sidh-Gosat, 10:4 (P: 939).
ਲਾਲੇ ਗੋਲੇ ਮਤਿ ਖਰੀ ਗੁਰ ਕੀ ਮਤਿ ਨੀਕੀ ॥ (ਚੰਗੀ). Raga Maaroo 1, Asatpadee 4, 4:1 (P: 1011).

English Translation
adj.f. same as ਖਰਾ.

Mahan Kosh Encyclopedia

ਖਰਾ ਦਾ ਇਸਤ੍ਰੀ ਲਿੰਗ. “ਰਸਨਾ ਹਰਿਜਸ ਗਾਵੈ ਖਰੀ ਸੁਹਾਵਣੀ.” (ਮਃ ੪ ਵਾਰ ਸੋਰ) “ਵਿਚ ਸਾਹੁਰੜੈ ਖਰੀ ਸੋਹੰਦੀ.” (ਸ੍ਰੀ ਛੰਤ ਮਃ ੪) 2. ਸੰ. ਖਰ ਦੀ ਮਦੀਨ. ਗਧੀ। 3. ਵਿ. ਖਰ (ਗਧੇ) ਨਾਲ ਹੈ ਜਿਸ ਦਾ ਸੰਬੰਧ. “ਅਸਪੀ ਸ਼ੁਤਰੀ ਬਜਤ ਅਸੇਖਾ। ਪੀਲ ਖਰੀ ਨੌਬਤ ਨਹਿ ਲੇਖਾ.” (ਸਲੋਹ) ਅਸਪ, ਸ਼ੁਤਰ, ਪੀਲ, ਖਰ ਪੁਰ ਲੱਦੀਆਂ ਨੌਬਤਾਂ ਵਜਦੀਆਂ ਹਨ। 4. ਖਲੋਤੀ. ਖੜੀ. “ਖਰੀਦਾਰੁ ਜਿਸ ਕੀ ਦਿਢ ਖਰੀ.” (ਗੁਪ੍ਰਸੂ) 5. ਖਰਗਈ. ਦੇਖੋ- ਖਰਣਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits