Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ki-ā. 1. ਪ੍ਰਸ਼ਨ ਵਾਚਕ, ਕੀ, ਕੌਣ, ਕਿਹੜੇ, ਕਿਆ, ਕਿਹੋ ਜਿਹੀ, ਕਿਸ ਪ੍ਰਕਾਰ ਦੀ, ਕਿਉਂ, ਕਿਵੇਂ। 2. ਦੇ। 3. ਕੀਤੇ (ਨੂੰ), ਕੀਤਾ। 4. ਕਿਸ/ਕਾਹਦੇ ਲਈ। 1. interrogative, what, how, who, why?. 2. by. 3. done. 4. what for.
ਉਦਾਹਰਨਾ:
1. ਅੰਤੁ ਨ ਜਾਪੈ ਕਿਆ ਮਨਿ ਮੰਤੁ ॥ Japujee, Guru Nanak Dev, 24:4 (P: 5).
ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ ॥ (ਦੀ). Japujee, Guru Nanak Dev, 27:16 (P: 16).
ਉਦਾਹਰਨ:
ਆਖਣ ਵਾਲਾ ਕਿਆ ਵੇਚਾਰਾ ॥ (ਕੋਣ ਹੈ ਕੀ ਕੀ ਪਾਇਆ ਹੈ ਕਿ ਵਿਚਾਰ ਕਰੇ/ਬਿਆਨੇ). Raga Aaasaa 1, Sodar, 2, 4:1 (P: 9).
ਕਿਸੁ ਹਉ ਸੇਵੀ ਕਿਆ ਜਪੁ ਕਰੀ ਸਤਗੁਰ ਪੂਛਉ ਜਾਇ ॥ (ਕਿਹੜਾ). Raga Sireeraag 3, 54, 1:1 (P: 34).
ਬਿਨੁ ਸਤਿਗੁਰ ਭਰਮਿ ਭੁਲਾਣੀਆ ਕਿਆ ਮੁਹੁ ਦੇਸਨਿ ਆਗੈ ਜਾਏ ॥ (ਕਿਹੜੇ). Raga Vadhans 3, Alaahnneeaan, 4, 3:2 (P: 585).
ਗੁਰਮੁਖਿ ਜੋਰੁ ਕਰੇ ਕਿਆ ਤਿਸ ਨੋ ਆਪੇ ਖਪਿ ਦੁਖੁ ਪਾਵਣਿਆ ॥ (ਕੀ ਲਾਭ). Raga Maajh 3, Asatpadee 15, 3:3 (P: 118).
ਹਮ ਕਿਆ ਗੁਣ ਤੇਰੇ ਵਿਥਰਹ ਸੁਆਮੀ ਤੂੰ ਅਪਰ ਅਪਾਰੋ ਰਾਮ ਰਾਜੇ ॥ Raga Aaasaa 4, Chhant 17, 3:1 (P: 450).
ਵਾਹੁ ਵਾਹੁ ਕਿਆ ਖੂਬ੍ਹ੍ਹ ਗਾਵਤਾ ਹੈ ॥ (ਕਿੰਨਾ). Raga Aaasaa, Kabir, 13, 1:1 (P: 478).
ਕਾਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ ਹੀ ਛਡਿ ਜਾਇ ॥ (ਕਿਹੋ ਜਿਹੀ). Raga Goojree 3, Vaar 7ਸ, 3, 1:1 (P: 511).
ਦ੍ਰਿਸਟਿਮਾਨ ਸਭੁ ਬਿਨਸੀਐ ਕਿਆ ਲਗਹਿ ਗਵਾਰ ॥ (ਕਿਉਂ). Raga Bilaaval 5, 31, 2:2 (P: 808).
ਘੁੰਡੀ ਬਿਨੁ ਕਿਆ ਗੰਠਿ ਚੜਾਈਐ (ਕਿਵੇਂ). Raga Gond, Kabir, 9, 2:3 (P: 872).
2. ਸਤਗੁਰੂ ਕਿਆ ਫਿਟਕਿਆ ਮੰਗਿ ਥਕੇ ਸੰਸਾਰਿ ॥ Raga Sireeraag 3, 53, 1, 3 (P: 34).
ਹਰਿ ਜੋ ਕਿਛੁ ਕਰੇ ਸੁ ਹਰਿ ਕਿਆ ਭਗਤਾ ਭਾਇਆ ॥ Raga Gaurhee 5, 71, 4:2 (P: 176).
3. ਮਨਮੁਖ ਲੂਣ ਹਾਰਾਮ ਕਿਆ ਨ ਜਾਣਿਆ ॥ Raga Maajh 1, Vaar 11:5 (P: 143).
4. ਜੋਗੀ ਭੋਗੀ ਕਾਪੜੀ ਕਿਆ ਭਵਹਿ ਦਿਸੰਤਰ ॥ Raga Aaasaa 1, Asatpadee 14, 3:1 (P: 419).

SGGS Gurmukhi-English Dictionary
[P. pro.] What, adv. What for, var. from Kīā (from P. Kari) done, did, made
SGGS Gurmukhi-English Data provided by Harjinder Singh Gill, Santa Monica, CA, USA.

English Translation
pron. same as ਕੀ what, conj. whether.

Mahan Kosh Encyclopedia

ਕੀਤਾ. ਕਰਿਆ. ਕੀਆ. “ਮਨਮੁਖ ਲੂਣਹਰਾਮ, ਕਿਆ ਨ ਜਾਣਿਆ.” (ਮਃ ੧ ਵਾਰ ਮਾਝ) 2. ਕਾ. ਕੀ. ਕੇ. “ਤਿਸ ਕਿਆ ਗੁਣਾ ਕਾ ਅੰਤ ਨ ਪਾਇਆ.” (ਰਾਮ ਅ: ਮਃ ੩) 3. ਕ੍ਰਿ.ਵਿ. ਕਿਸੇ ਤਰਾਂ. ਕਿਸੀ ਪ੍ਰਕਾਰ. “ਅਤੁਲ ਨ ਜਾਈ ਕਿਆ ਮਿਨਾ.” (ਮਾਰੂ ਸੋਲਹੇ ਮਃ ੫) ਅਤੁਲ ਕਰਤਾਰ ਕਿਸੀ ਤਰਾਂ ਮਿਣਿਆ ਨਹੀਂ ਜਾਂਦਾ। 4. ਪੜਨਾਂਵ/pron. ਕ੍ਯਾ. ਕੀ. “ਕਿਆ ਸੇਵ ਕਮਾਵਉ, ਕਿਆ ਕਹਿ ਰੀਝਾਵਉ?” (ਸੂਹੀ ਮਃ ੫) 5. ਵ੍ਯ. ਪ੍ਰਸ਼ਨ ਬੋਧਕ। 6. ਭਾਵੇਂ. ਚਾਹੋ. ਯਾਦਿ. “ਕਿਆ ਬਗੁ ਬਪੜਾ ਛਪੜੀ ਨਾਇ.” (ਧਨਾ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits