Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kārẖā. ਫਿਕਰ, ਝੋਰਾ, ਸਾੜਾ। heart burning, anxiety, suffering. ਉਦਾਹਰਨ: ਕਾਇਆ ਰੋਗੁ ਨ ਛਿਦ੍ਰ ਕਿਛੁ ਨ ਕਿਛੁ ਕਾੜਾ ਸੋਗੁ ॥ Raga Sireeraag 5, Asatpadee 26, 8:1 (P: 71). ਤੂੰ ਮੇਰਾ ਰਾਖਾ ਸਭਨੀ ਥਾਈਂ ਤਾਂ ਭਉ ਕੇਹਾ ਕਾੜਾ ਜੀਉ ॥ (ਚਿੰਤਾ). Raga Maajh 5, 31, 1:3 (P: 103). ਨਿਧਿ ਸਿਧਿ ਚਰਣ ਗਹੇ ਤਾ ਕੇਹਾ ਕਾੜਾ ॥ (ਦੁੱਖ). Raga Aaasaa 5, 12, 4:1 (P: 461).
|
SGGS Gurmukhi-English Dictionary |
[n.] (from P. Karhanā) worry, grief, distress
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਕਾੜ੍ਹਾ) ਨਾਮ/n. ਕ੍ਵਾਥ. ਜੋਸ਼ਾਂਦਾ. ਉਬਾਲਕੇ ਕੱਢਿਆ ਹੋਇਆ ਰਸ।{602} 2. ਚਿੰਤਾ. ਫ਼ਿਕਰ. ਮਨ ਦਾ ਕੜ੍ਹਨਾ. “ਤਾਂ ਭਉ ਕੇਹਾ ਕਾੜਾ?” (ਮਾਝ ਮਃ ੫) “ਕਾੜਾ ਛੋਡਿ ਅਚਿੰਤ ਹਮ ਸੋਤੇ.” (ਭੈਰ ਮਃ ੧) “ਤਿਸੁ ਕਿ ਕਾੜਿਆ?” (ਵਾਰ ਰਾਮ ੨ ਮਃ ੫). Footnotes: {602} ਵੈਦ੍ਯਕ ਅਨੁਸਾਰ ਚਾਰ ਤੋਲੇ ਦਵਾਈ ਨੂੰ ੬੪ ਤੋਲੇ ਪਾਣੀ ਵਿੱਚ ਪਾਕੇ ਉਬਾਲਣਾ ਚਾਹੀਏ, ਜਦ ਸੋਲਾਂ ਤੋਲੇ ਪਾਨੀ ਰਹਿਜਾਵੇ ਤਾਂ ਅੱਗ ਤੋਂ ਉਤਾਰ ਲੈਣਾ ਚਾਹੀਏ. ਇਸੇ ਅਨੁਸਾਰ ਘੱਟ ਵੱਧ ਤੋਲ ਸਮਝ ਲੈਣਾ ਚਾਹੀਏ.
Mahan Kosh data provided by Bhai Baljinder Singh (RaraSahib Wale);
See https://www.ik13.com
|
|