Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kalap. 1. ਕਲਪਨਾ ਦਾ ਸੰਖੇਪ। 2. ਚਾਰ ਜੁਗਾਂ ਦਾ ਸਮਾਂ। 1. abbreviation of 'kalpna', useless headache. 2. total time of 4 Yugas.
ਉਦਾਹਰਨਾ:
1. ਕਲਪ ਤਿਆਗੀ ਬਾਦਿ ਹੈ ਸਚਾ ਵੇਪਰਵਾਹੁ ॥ Raga Sireeraag 1, 11, 1:3 (P: 18).
2. ਕੋਟਿ ਕਲਪ ਕੇ ਦੂਖ ਬਿਨਾਸਨ ਸਾਚੁ ਦ੍ਰਿੜਾਇ ਨਿਬੇਰਾ ॥ Raga Saarang 1, 2, 1:2 (P: 1232).

SGGS Gurmukhi-English Dictionary
[1. Sk. n. 2. Sk. n. 3. P. v.] 1. idea, striking of an idea, notion, resolve, vow. 2. day of Brahmā of 4,320,000,000 years. 3. (from Kalapanā) grieve, lament
SGGS Gurmukhi-English Data provided by Harjinder Singh Gill, Santa Monica, CA, USA.

English Translation
v. imperative form of ਕਲਪਣਾ imagine.

Mahan Kosh Encyclopedia

ਸੰ. कल्प. ਨਾਮ/n. ਵਿਧਿ. ਕਰਨ ਯੋਗ੍ਯ ਕਰਮ। 2. ਵੇਦ ਦਾ ਇੱਕ ਅੰਗ, ਜਿਸ ਵਿਚ ਯਗ੍ਯ ਆਦਿਕ ਕਰਮਾਂ ਦੀ ਵਿਧਿ ਦੱਸੀ ਹੈ ਅਤੇ ਵੇਦਮੰਤ੍ਰਾਂ ਦੇ ਪਾਠਾਂ ਦੇ ਮੌਕੇ ਅਤੇ ਫਲ ਵਰਣਨ ਕੀਤੇ ਹਨ।
3. ਪੁਰਾਣਾਂ ਅਨੁਸਾਰ ਬ੍ਰਹਮਾ ਦਾ ਇੱਕ ਦਿਨ, ਜੋ ੪੩੨੦੦੦੦੦੦੦ ਵਰ੍ਹੇ ਦਾ ਹੁੰਦਾ ਹੈ.{576}
4. ਕਲਪਵ੍ਰਿਕ੍ਸ਼ (ਬਿਰਛ). 5. ਕਲਪਨਾ ਦਾ ਸੰਖੇਪ. “ਅੰਤਰਿ ਕਲਪ ਭਵਾਈਐ ਜੋਨੀ.” (ਪ੍ਰਭਾ ਅ: ਮਃ ੫) “ਰੋਵੇ ਪੂਤ ਨ ਕਲਪੈ ਮਾਈ.” (ਆਸਾ ਮਃ ੧) 6. ਸਿੰਧੀ. ਕਲਪੁ. ਸੰਸਾ. ਸ਼ੱਕ. ਇਹ ਕਲਪਨਾ ੬ ਦਾ ਰੂਪਾਂਤਰ ਹੈ। 7. ਸੰ. ਵਿ. ਯੋਗ੍ਯ. ਲਾਯਕ.

Footnotes:
{576} ਮੱਕੇ ਦੀ ਗੋਸਟਿ ਵਿੱਚ ਕਲਪ ਦੀ ਇੱਕ ਅਣੋਖੀ ਕਲਪਨਾ ਹੈ ਕਿ ਕਲਪਬਿਰਛ ਦਾ ਇੱਕ ਪੱਤਾ ਝੜਨ ਤੋਂ ਕਲਪ, ਅਤੇ ਸਾਰੇ ਪੱਤੇ ਝੜਨ ਤੋਂ ਮਹਾਕਲਪ (ਅਰਥਾਤ ਪ੍ਰਲੈ) ਹੁੰਦੀ ਹੈ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits