Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ūnā. ਕਸਰ, ਘਾਟ। deficient, lacking.
ਉਦਾਹਰਨ:
ਸਰਬ ਸਿਧਿ ਨਵਨਿਧਿ ਤਿਤੁ ਗ੍ਰਿਹਿ ਊਨਾ ਨਹੀਂ ਸਭੁ ਕਛੂ ॥ Raga Aaasaa 5, Chhant 7, 2:4 (P: 457).

SGGS Gurmukhi-English Dictionary
[Var.] From Ūna
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਊਨ. ਵਿ. ਅਪੂਰਣ. ਨ੍ਯੂਨ. ਊਣਾ. “ਊਨੇ ਕਾਜ ਨ ਹੋਵਤ ਪੂਰੇ.” (ਰਾਮ ਮਃ ੫) 2. ਨਾਮ/n. ਇੱਕ ਛੋਟੀ ਅਸੀਲ ਤਲਵਾਰ, ਜੋ ਤਕੀਏ ਹੇਠ ਰੱਖੀ ਜਾ ਸਕੇ. ਨੀਮਚਾ. “ਮਿਸਰੀ ਊਨਾ ਨਾਮ, ਸੈਫ ਸਰੋਹੀ ਸਸਤ੍ਰਪਤਿ.” (ਸਨਾਮਾ) ਦੇਖੋ- ਸਸਤ੍ਰ। 3. ਹੁਸ਼ਿਆਰਪੁਰ ਦੇ ਜਿਲੇ ਇੱਕ ਨਗਰ, ਜਿਸ ਥਾਂ ਤਸੀਲ ਹੈ. ਇਹ ਬਾਬਾ ਸਾਹਿਬ ਸਿੰਘ ਜੀ ਬੇਦੀ ਦੀ ਰਾਜਧਾਨੀ ਸੀ. ਸਨ ੧੮੪੮ ਵਿੱਚ ਬਾਬਾ ਵਿਕ੍ਰਮ ਸਿੰਘ ਜੀ ਦੇ ਵੇਲੇ ਅੰਗ੍ਰੇਜ਼ਾਂ ਨੇ ਇਸ ਨੂੰ ਜਬਤ ਕੀਤਾ. ਹੁਣ ਬਾਬਾ ਜੀ ਦੀ ਔਲਾਦ ਊਂਨੇ ਵਿੱਚ ਜਾਗੀਰਦਾਰ ਹੈ. ਦੇਖੋ- ਵੇਦੀਵੰਸ਼.
ਊਨੇ ਦੇ ਪਾਸ ਹੀ ਦੱਖਣ ਪੂਰਵ ਵੱਲ ਇੱਕ ਬਾਗ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦਾ ਪਵਿਤ੍ਰ ਅਸਥਾਨ “ਦਮਦਮਾ ਸਾਹਿਬ” ਹੈ. ਗੁਰੁਦ੍ਵਾਰੇ ਨਾਲ ਛੀ ਘੁਮਾਉਂ ਦੇ ਬਾਗ ਤੋਂ ਛੁੱਟ ਹੋਰ ਕੋਈ ਜਾਗੀਰ ਨਹੀਂ. ਇਸ ਦਾ ਇੰਤਜਾਮ ਊਨੇ ਦੇ ਰਈਸ ਬੇਦੀ ਸਾਹਿਬ ਦੇ ਹੱਥ ਹੈ. ਊਨੇ ਲਈ ਰੇਲ ਦਾ ਸਟੇਸ਼ਨ “ਜੇਜੋਂ ਦੁਆਬਾ” ਹੈ, ਜਿਸ ਤੋਂ ੧੨ ਮੀਲ ਦੀ ਵਿੱਥ ਹੈ।
4. ਭਾਰਤ ਦੇ ਉੱਤਰ ਪੱਛਮ ਸਿੰਧਨਦ ਅਤੇ ਸ੍ਵਾਤ ਦੇ ਮੱਧ ਇੱਕ ਪਹਾੜ, ਜੋ ਸਮੁੰਦਰ ਦੀ ਸਤਹ ਤੋਂ ੧੬੦੦ ਫੁਟ ਉੱਚਾ ਹੈ. ਇਸ ਨੂੰ ਯੂਨਾਨੀਆਂ ਨੇ ਸਿਕੰਦਰ ਦੇ ਇਤਿਹਾਸ ਵਿੱਚ Aornos ਲਿਖਿਆ ਹੈ. ਪਠਾਣਾਂ ਵਿੱਚ ਇਸ ਦਾ ਨਾਉਂ “ਪੀਰ ਸਰ” ਭੀ ਪ੍ਰਸਿੱਧ ਹੈ. ਜਨਮਸਾਖੀ ਅਨੁਸਾਰ ਗੁਰੂ ਨਾਨਕ ਦੇਵ ਦੇ ਚਰਣਾ ਨਾਲ ਊਨਾ ਪਵਿਤ੍ਰ ਹੋਇਆ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits