Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Irẖā. ਜੋਗੀਆਂ ਅਨੁਸਾਰ ਇਕ ਨਾੜੀ ਜੋ ਖੱਬੀ ਨਾਸਿਕਾ ਤੋਂ ਕੰਗਰੋੜ ਰਾਹੀਂ ਦਿਮਾਗ ਤੱਕ ਜਾਂਦੀ ਹੈ, ਜਿਸ ਰਾਹੀਂ ਪਰਣਾਯਾਮ ਸਮੇਂ ਸਵਾਸ ਨੂੰ ਅੰਦਰ ਖਿਚਿਆ ਜਾਂਦਾ ਹੈ, ਇਸ ਨੂੰ ਚੰਦ੍ਰ ਨਾੜੀ ਵੀ ਆਖਿਆ ਜਾਂਦਾ ਹੈ। left nostril, bronchi.
ਉਦਾਹਰਨ:
ਇੜਾ ਪਿੰਗੁਲਾ ਸੁਖਮਨ ਬੰਦੇ ਏ ਅਵਗਨ ਕਤ ਜਾਹੀ ॥ Raga Gaurhee, Kabir, 52, 1:2 (P: 334).

SGGS Gurmukhi-English Dictionary
[H. n.] The channel on the left side (Sk. Idā)
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. इडा- ਇਡਾ. (ਇਲ੍‌-ਅਚ੍‌) ਨਾਮ/n. ਯੋਗੀਆਂ ਦੀ ਮੰਨੀਹੋਈ ਇੱਕ ਨਾੜੀ, ਜੋ ਖੱਬੀ ਨਾਸਿਕਾ ਤੋਂ ਲੈਕੇ ਕੰਗਰੋੜ ਦੇ ਖੱਬੇ ਪਾਸੇ ਹੁੰਦੀ ਹੋਈ ਦਿਮਾਗ਼ ਵਿੱਚ ਪਹੁਚਦੀ ਹੈ. ਇਸ ਨਾੜੀ ਦ੍ਵਾਰਾ ਯੋਗੀ ਪ੍ਰਾਣਾਯਾਮ ਦਾ ਅਭ੍ਯਾਸ ਕਰਦੇ ਹਨ. ਇਸ ਦਾ ਨਾਉਂ ਚੰਦ੍ਰਨਾੜੀ ਭੀ ਹੈ, ਕਿਉਂਕਿ ਇਸ ਦਾ ਦੇਵਤਾ ਚੰਦ੍ਰਮਾ ਮੰਨਿਆ ਹੈ. “ਇੜਾ ਪਿੰਗਲਾ ਸੁਖਮਨ ਬੰਦੇ.” (ਗਉ ਕਬੀਰ) 2. ਗਊ। 3. ਪ੍ਰਿਥਿਵੀ। 4. ਉਸਤਤਿ. ਤਅ਼ਰੀਫ਼। 5. ਦੇਵੀ. ਦੁਰਗਾ. “ਇੜਾ ਮ੍ਰਿੜਾ ਭੀਮਾ ਜਗਧਾਤ੍ਰੀ.” (ਸਲੋਹ) 6. ਪੁਰੂਰਵਾ ਦੀ ਮਾਂ, ਜੋ ਬੁਧ ਦੀ ਇਸਤ੍ਰੀ ਅਤੇ ਵੈਵਸ੍ਵਤ ਮਨੁ ਦੀ ਪੁਤ੍ਰੀ ਲਿਖੀ ਹੈ। 7. ਕ੍ਰਿਸ਼ਨ ਜੀ ਦੀ ਮਤੇਈ, ਵਸੁਦੇਵ ਦੀ ਇਕ ਇਸਤ੍ਰੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits