Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ā-ī. 1. ਸਾਬਤ/ਸਿਧ ਹੋਈ। 2. ਚਲਕੇ ਆਉਣਾ। 3. ਆ ਕੇ ਭਾਵ ਜਨਮ ਲੈ ਕੇ। 4. ਇਕ ਸਥਿਤੀ ਦਾ ਲਖਾਇਕ, ਆ ਜਾਂਦੀ ਹੈ। 5. ਆਉਣੀ ਹੈ। 6. ਹੋ ਜਾਣਾ, ਹੋਈ। 7. ਮਾਇਆ ('ਸ੍ਰੀ ਗੁਰੂ ਗ੍ਰੰਥ ਕੋਸ਼' ਵਿਚ ਇਥੇ 'ਆਈ' ਦੇ ਅਰਥ 'ਮੌਤ' ਕੀਤੇ ਹੋਏ ਹਨ)। 8. ਗਈ। 9. ਪੈਦਾ ਹੋਈ/ਜਨਮੀ ਲੋਕਾਈ। 1. useful, of avail, beneficial, effective. 2. have come. 3. after coming i.e. taking birth. 4. comes up, comes, expression of a situation. 5. has to come, sure to come. 6. has come to have, acquired. 7. Maya, mammon. 8. becomes. 9. has come, has taken birth.
ਉਦਾਹਰਨਾ:
1. ਗੁਰ ਕੀ ਮਤਿ ਜੀਇ ਆਈ ਕਾਰਿ ॥ Raga Gaurhee 1, Asatpadee 1, 1:4 (P: 220).
2. ਰੂਪ ਹੀਨ ਬੁਧਿ ਬਲਹੀਨੀ ਮੋਹਿ ਪਰਦੇਸਨਿ ਦੂਰ ਤੇ ਆਈ ॥ Raga Gaurhee 5, 118, 1:1 (P: 204).
3. ਇਕਿ ਆਵਹਿ ਇਕਿ ਜਾਵਹਿ ਆਈ ॥ (ਆਕੇ). Raga Aaasaa 1, 15, 1:1 (P: 353).
4. ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥ Japujee, Guru Nanak Dev, 32:4 (P: 7).
ਮੇਰੈ ਮਨਿ ਐਸੀ ਭਗਤਿ ਬਨਿ ਆਈ ॥ Raga Aaasaa 4, 62, 1:2 (P: 368).
5. ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ ॥ Raga Aaasaa 1, Vaar 20:3 (P: 474).
6. ਰਾਮ ਸੰਗਿ ਨਾਮਦੇਵ ਜਨ ਕਉ ਪ੍ਰਤਗਿਆ ਆਈ ॥ Raga Todee, Naamdev, 2, 1:1 (P: 718).
7. ਆਈ ਪੂਤਾ ਇਹੁ ਜਗੁ ਸਾਰਾ ॥ Raga Bilaaval 1, Thitee, 11:3 (P: 839).
ਆਈ ਨ ਮੇਟਣ ਕੋ ਸਮਰਥੁ ॥ Raga Raamkalee 1, Oankaar, 14:2 (P: 931).
8. ਅੰਤਰਿ ਪਿਆਰੁ ਭਗਤੀ ਰਾਤਾ ਸਹਜਿ ਮਤੇ ਬਣਿ ਆਈ ਹੇ ॥ Raga Maaroo 3, Solhaa 1, 6:3 (P: 1044).
9. ਨਾਵੈ ਨੋ ਲੋਚੈ ਜੇਤੀ ਸਭ ਆਈ ॥ Raga Maaroo 3, Solhaa 20, 13:1 (P: 1064).

English Translation
n.m. name of a sect of yogis.

Mahan Kosh Encyclopedia

ਨਾਮ/n. ਮ੍ਰਿਤ੍ਯੁ. ਮੌਤ. “ਆਈ ਨ ਮੇਟਣ ਕੋ ਸਮਰਥ.” (ਓਅੰਕਾਰ) 2. ਆਯੁ. ਉ਼ਮਰ. ਅਵਸਥਾ। 3. ਆਯਮਾਤਾ. ਦੁਰਗਾ. ਇਸ ਨਾਉਂ ਦੀ ਦੇਵੀ ਦਾ ਮੰਦਿਰ ਰਾਜਪੂਤਾਨੇ ਬੈਭਿਲਰਾ ਵਿੱਚ ਪ੍ਰਸਿੱਧ ਹੈ. ਦੇਖੋ- ਆਈ ਪੰਥ। 4. ਮਾਇਆ. “ਆਈਪੂਤਾ ਇਹੁ ਜਗੁ ਸਾਰਾ.” (ਬਿਲਾ ਥਿਤੀ ਮਃ ੧) 5. ਆਉਣ ਦਾ ਭੂਤ ਕਾਲ। 6. ਆਉਣ ਦਾ ਭਵਿਸ਼੍ਯ ਕਾਲ. “ਇਹ ਵੇਲਾ ਕਤ ਆਈ?” (ਗਉ ਕਬੀਰ) 7. ਸਿੰਧੀ. ਮਾਤਾ. ਮਾਂ। 8. ਵਿਪਦਾ. ਮੁਸੀਬਤ। 9. ਡਿੰਗ. ਹਾਥੀ ਬੰਨ੍ਹਣ ਦਾ ਰੱਸਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits